RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇਕ ਹੋਰ ਇੰਟਰਵਿਊ ਪ੍ਰਕਾਸ਼ਿਤ, DGP ਦੇ ਦਾਅਵੇ ਨਿਕਲੇ ਖੋਖਲੇ

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇਕ ਹੋਰ ਇੰਟਰਵਿਊ ਪ੍ਰਕਾਸ਼ਿਤ, DGP ਦੇ ਦਾਅਵੇ ਨਿਕਲੇ ਖੋਖਲੇ

Jass Grewal by Jass Grewal
March 18, 2023
in ਪੰਜਾਬ, ਰਾਜਨੀਤੀ
Reading Time: 1 min read
0 0
0

ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਨਸ਼ਰ ਹੋ ਰਹੀਆਂ ਇੰਟਰਵਿਊਸ ਨੇ ਸਿਆਸਤ ਪੂਰੀ ਤਰ੍ਹਾਂ ਗਰਮਾ ਦਿੱਤੀ ਹੈ। ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਤੋਂ ਬਾਅਦ ਹੁਣ ਬਿਸ਼ਨੋਈ ਦੀ ਦੂਜੇ ਇੰਟਰਵਿਊ ਪ੍ਰਕਾਸ਼ਿਤ ਹੋ ਚੁੱਕੀ ਹੈ। ਹਾਲਾਂਕਿ ਡੀ.ਜੀ.ਪੀ  ਪੰਜਾਬ ਵੱਲੋਂ ਬਿਸ਼ਨੋਈ ਦੀ ਇੰਟਰਵਿਊ ਮਗਰੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਦਾਅਵੇ ਕੀਤੇ ਗਏ ਸਨ। ਜਿਨ੍ਹਾਂ ‘ਚ ਸਭ ਤੋਂ ਵੱਡਾ ਇਹ ਸੀ ਕਿ ਬਿਸ਼ਨੋਈ ਦੀ ਜਿਹੜੀ ਦਿੱਖ ਹੈ ਉਹ ਪੁਰਾਣੀ ਹੈ। ਜਿਸ ਲਈ DGP ਵੱਲੋਂ 8 ਮਾਰਚ ਨੂੰ ਰਾਜਸਥਾਨ ਜੇਲ੍ਹ ਤੋਂ ਪੰਜਾਬ ਵਾਪਸ ਲਿਆਏ ਗਏ ਬਿਸ਼ਨੋਈ ਦੀਆਂ ਵੱਖ ਵੱਖ ਤਰੀਕਾਂ ਦੀ ਤਸਵੀਰਾਂ ਨੂੰ ਜਨਤਕ ਕੀਤਾ ਗਿਆ। ਪਰ ਉਸੇ ਨਿਜੀ ਚੈਨਲ ਦੇ ਅੱਜ ਦੇ ਦੂਜੇ ਇੰਟਰਵਿਊ ‘ਚ ਬਿਸ਼ਨੋਈ ਹੂਬਹੂ ਉਸੀ ਦਿੱਖ ਚ ਦਿਖਿਆ ਜਿਸ ਨੂੰ ਲੈਕੇ DGP ਪੰਜਾਬ ਗੌਰਵ ਯਾਦਵ ਵੱਲੋਂ ਦਾਅਵੇ ਕੀਤੇ ਗਏ ਸਨ, ਜੋ ਹੁਣ ਕਿਤੇ ਨਾ ਕਿਤੇ ਪੰਜਾਬ ਦੇ ਜੇਲ੍ਹ ਸਿਸਟਮ ‘ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦੇ ਹਨ।

ਲਾਰੈਂਸ ਨੇ ਆਪਣੇ ਦੂਜੇ ਇੰਟਰਵਿਊ ‘ਚ ਇਹ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਤੱਕ ਸਿੱਧੂ ਮੂਸੇਵਾਲਾ ਕੋਲ ਸਰਕਾਰੀ ਸੁਰੱਖਿਆ ਸੀ ਅਸੀਂ ਉਸ ਨੂੰ ਨਹੀਂ ਮਾਰ ਸਕੇ ਪਰ ਜਿਵੇਂ ਹੀ ਸੁਰੱਖਿਆ ਘਟਾਈ ਗਈ ਅਸੀਂ ਉਸੇ ਵੇਲੇ ਮਾਰ ਦਿੱਤਾ। ਲਾਰੈਂਸ ਦੇ ਇਸ ਬਿਆਨ ਨਾਲ ਨਾ ਸਿਰਫ਼ ਪੰਜਾਬ ਸਰਕਾਰ ਦੀ ਵੱਡੀ ਨਾਕਾਮਯਾਬੀ ਸਾਹਮਣੇ ਆਈ ਹੈ ਸਗੋਂ ਬਿਸ਼ਨੋਈ ਨੇ ਇਸ ਕਤਲ ਦਾ ਸਿੱਧਾ ਜ਼ਿੰਮਾ ਕੈਨੇਡਾ ਬੈਠੇ ਗੋਲਡੀ ਬਰਾੜ ਦੇ ਸਿਰੇ ਮੜ੍ਹ ਦਿੱਤਾ।

ਇਸ ਦੇ ਨਾਲ ਹੀ ਡੀਜੀਪੀ ਵੱਲੋਂ ਪ੍ਰੈਸ ਵਾਰਤਾ ਦਰਮਿਆਨ ਕੀਤੇ ਗਏ ਦਾਅਵਿਆਂ ‘ਤੇ ਵੀ ਸਵਾਲ ਖੜੇ ਹੋ ਗਏ ਹਨ। ਡੀਜੀਪੀ ਨੇ ਪਹਿਲੀ ਇੰਟਰਵਿਊ ਦੇ ਸਾਹਮਣੇ ਆਉਣ ਤੋਂ ਬਾਅਦ ਕਿਹਾ ਸੀ ਕਿ ਇੰਟਰਵਿਊ ਬਹੁਤ ਪੁਰਾਣੀ ਹੈ ਕਿਉਂਕਿ ਗੋਇੰਦਵਾਲ ਜੇਲ੍ਹ ਦਾ ਕੋਈ ਜ਼ਿਕਰ ਨਹੀਂ ਸੁਣਨ ਨੂੰ ਮਿਲਿਆ ਪਰ ਹੁਣ ਦੂਜੇ ਇੰਟਰਵਿਊ ਦੇ ਸਾਹਮਣੇ ਆਉਣ ਤੋਂ ਬਾਅਦ ਗੋਇੰਦਵਾਲ ਜੇਲ੍ਹ ਕਤਲ ਕਾਂਡ ਦੀ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ।  ਫਿਰ DGP ਪੰਜਾਬ ਨੇ ਇਹ ਤਰਕ ਦਿੱਤਾ ਸੀ ਕਿ ਇਹ ਕਿਸੇ ਸਟੂਡੀਓ ਦੀ ਰਿਕਾਰਡਿੰਗ ਹੋਵੇਗੀ ਕਿਉਂਕਿ ਬਠਿੰਡਾ ਜੇਲ੍ਹ ਇਸ ਇੰਟਰਵਿਊ ‘ਚ ਨਹੀਂ ਦਿਖਾਈ ਦਿੱਤੀ ਹੈ। ਪਰ ਅੱਜ ਦੇ ਦੂਜੇ ਇੰਟਰਵਿਊ ‘ਚ ਲਾਰੈਂਸ ਬਿਸ਼ਨੋਈ ਨੇ ਆਪਣੀ ਜੇਲ੍ਹ ਬੈਰਕ ਵੀ ਦਿਖਾ ਦਿੱਤੀ ਹੈ, ਹਾਲਾਂਕਿ ਇਹ ਕਹਿਣਾ ਜਾਂਚ ਦਾ ਵਿਸ਼ਾ ਹੈ ਕਿ ਇਹ ਬੈਰਕ ਕਿਹੜੇ ਸੂਬੇ ਦੀ ਜੇਲ੍ਹ ਦੀ ਹੋਵੇਗੀ।

ਡੀਜੀਪੀ ਪੰਜਾਬ ਵੱਲੋਂ ਜਿਹੜਾ ਸਭ ਤੋਂ ਵੱਡਾ ਦਾਅਵਾ ਕੀਤਾ ਗਿਆ ਸੀ ਕਿ ਲਾਰੈਂਸ ਦੀ ਦਾੜ੍ਹੀ ਵਧੀ ਹੋਈ ਹੈ ਅਤੇ ਜਿਸ ਦਿੱਖ ਵਿੱਚ ਪਹਿਲੀ ਇੰਟਰਵਿਊ ਹੋਈ, ਉਹ ਪੰਜਾਬ ਦੀ ਜੇਲ੍ਹ ‘ਚ ਐਂਟਰੀ ਸਮੇਂ ਦੀ ਨਹੀਂ ਹੈ ਕਿਉਂਕਿ ਲਾਰੈਂਸ ਦੀ ਰਾਜਸਥਾਨ ਪੁਲਿਸ ਵੱਲੋਂ ਰਿਮਾਂਡ ਖ਼ਤਮ ਹੋਣ ਮਗਰੋਂ ਜਦੋਂ ਉਸਨੂੰ ਪੰਜਾਬ ਪੁਲਿਸ ਨੂੰ ਸੌਂਪਿਆ ਗਿਆ ਤਾਂ ਉਹ ਟ੍ਰਿਮ ਦਾੜ੍ਹੀ ਅਤੇ ਛੋਟੇ ਵਾਲਾਂ ਆਲੀ ਦਿੱਖ ‘ਚ ਸੀ।  ਪਰ ਅੱਜ ਦੀ ਇੰਟਰਵਿਊ ‘ਚ ਲਾਰੈਂਸ ਹੂਬਹੂ ਉਸੀ ਹੁਲੀਏ ‘ਚ ਸੀ ਜਿਸ ਵਿੱਚ ਡੀਜੀਪੀ ਪੰਜਾਬ ਵੱਲੋਂ ਮੀਡੀਆ ਦੇ ਸਾਹਮਣੇ ਉਸਦੀਆਂ ਤਸਵੀਰਾਂ ਨੂੰ ਜਨਤਕ ਕੀਤਾ ਗਿਆ। ਸੋ ਹੁਣ ਕਿਤੇ ਨਾ ਕਿਤੇ DGP ਪੰਜਾਬ ਦੀਆਂ ਮੁਸ਼ਕਲਾਂ ਜ਼ਰੂਰ ਵੱਧ ਗਈਆਂ ਹਨ ਕਿਉਂਕਿ ਹੁਣ ਉਹ ਆਪਣੇ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਨੂੰ ਕਿਵੇਂ ਜਾਇਜ਼ ਠਹਿਰਾਉਣਗੇ ਇਹ ਵੇਖਣਾ ਦਿਲਚਸਪ ਹੋਣ ਵਾਲਾ ਹੈ।

ਇੱਕ ਗੱਲ ਤਾਂ ਸਾਫ਼ ਹੈ ਕਿ ਲਾਰੈਂਸ ਬਿਸ਼ਨੋਈ ਨੇ ਆਪਣੀ ਦੂਜੀ ਇੰਟਰਵਿਊ ਨਾਲ ਕਾਨੂੰਨ ਅਤੇ ਵਿਵਸਥਾ ਦਾ ਜ਼ਰੂਰ ਮਜ਼ਾਕ ਬਣਾ ਦਿੱਤਾ ਹੈ ਕਿ ਭਾਰਤ ਦੀਆਂ ਜੇਲ੍ਹਾਂ ‘ਚੋਂ  ਆਮ ਜਨਤਾ ਦੇ ਰੂਬਰੂ ਹੋਣਾ ਅਪਰਾਧੀਆਂ ਲਈ ਕੋਈ ਔਖੀ ਗੱਲ ਨਹੀਂ ਰਹਿ ਗਈ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਆਪਣੀਆਂ ਜੇਲ੍ਹ ਨੀਤੀਆਂ ਅਤੇ ਪ੍ਰਬੰਧਾਂ ਦਾ ਇੱਕ ਵਾਰ ਤਾਂ ਹੁਣ ਜ਼ਰੂਰ ਮੁਆਇਨਾਂ ਕਰ ਲੈਣਾ ਚਾਹੀਦਾ ਹੈ।

Previous Post

ਪੰਜਾਬ ਦਾ ਮੁੱਖ ਮੰਤਰੀ ਲਾਰੈਂਸ ਬਿਸ਼ਨੋਈ.. ਸੁਖਬੀਰ ਬਾਦਲ ਦਾ ਵੱਡਾ ਬਿਆਨ

Next Post

PM ਮੋਦੀ ਦੀ ਸੁਰੱਖਿਆ ਕੁਤਾਹੀ ਦਾ ਮਾਮਲਾ : ਪੰਜਾਬ ਸਰਕਾਰ ਨੇ ਕੇਂਦਰ ਨੂੰ ਭੇਜੀ ਅੰਤਰਿਮ ਰਿਪੋਰਟ

Next Post
PM ਮੋਦੀ ਦੀ ਸੁਰੱਖਿਆ ਕੁਤਾਹੀ ਦਾ ਮਾਮਲਾ, ਜ਼ਿੰਮੇਵਾਰ ਅਫ਼ਸ਼ਰਾਂ ਖਿਲਾਫ਼ ਹੋਊ ਕਾਰਵਾਈ?

PM ਮੋਦੀ ਦੀ ਸੁਰੱਖਿਆ ਕੁਤਾਹੀ ਦਾ ਮਾਮਲਾ : ਪੰਜਾਬ ਸਰਕਾਰ ਨੇ ਕੇਂਦਰ ਨੂੰ ਭੇਜੀ ਅੰਤਰਿਮ ਰਿਪੋਰਟ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers