RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਗ਼ਰੀਬਾਂ ਵਲੋਂ ਵਰਤੀਆਂ ਜਾਂਦੀਆਂ ਵਸਤਾਂ ‘ਤੇ ਕੋਈ ਨਵਾਂ ਟੈਕਸ ਨਹੀਂ-ਸੀਤਾਰਮਨ

Jass Grewal by Jass Grewal
August 3, 2022
in ਦੇਸ਼
Reading Time: 1 min read
0 0
0

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਰਾਜ ਸਭਾ ‘ਚ ਮਹਿੰਗਾਈ ਦੇ ਮੁੱਦੇ ‘ਤੇ ਥੋੜ੍ਹੇ ਸਮੇਂ ਦੀ ਬਹਿਸ ਦੌਰਾਨ ਦੱਸਿਆ ਕਿ ਜੀ.ਐਸ.ਟੀ. ਕੌਂਸਲ ਨੇ ਗਰੀਬਾਂ ਵਲੋਂ ਵਰਤੀਆਂ ਜਾਂਦੀਆਂ ਜ਼ਰੂਰੀ ਵਸਤਾਂ ‘ਤੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਅਤੇ ਜੀ.ਐਸ.ਟੀ. ਨੇ ਪਰਿਵਾਰਾਂ ‘ਤੇ ਕੋਈ ਬੋਝ ਨਹੀਂ ਵਧਾਇਆ, ਹਾਲਾਂਕਿ ਜੀ.ਐਸ.ਟੀ. ਯੁੱਗ ਤੋਂ ਪਹਿਲਾਂ ਸਭ ਸੂਬਿਆਂ ਦੁਆਰਾ ਕਿਸੇ ਨਾ ਕਿਸੇ ਰੂਪ ‘ਚ ਇਨ੍ਹਾਂ ਵਸਤੂਆਂ ‘ਤੇ ਟੈਕਸ ਲਗਾਇਆ ਜਾਂਦਾ ਸੀ | ਉਨ੍ਹਾਂ ਨਵੰਬਰ 2013 ਦੀ ਤੁਲਨਾ ਕਰਦਿਆਂ ਦੱਸਿਆ ਕਿ ਸਰਕਾਰ ਨੇ ਟਮਾਟਰ, ਪਿਆਜ ਤੇ ਆਲੂ ਦੀਆਂ ਕੀਮਤਾਂ ਨੂੰ ਕਾਬੂ ਹੇਠ ਰੱਖਿਆ ਹੈ | ਉਨ੍ਹਾਂ ਦੱਸਿਆ ਕਿ 1 ਜੁਲਾਈ 2017 ‘ਚ ਜੀ.ਐਸ.ਟੀ. ਸ਼ੁਰੂ ਹੋਣ ਤੋਂ ਪਹਿਲਾਂ ਪੱਛਮੀ ਬੰਗਾਲ, ਝਾਰਖੰਡ, ਮਹਾਰਾਸ਼ਟਰ ਤੇ ਕੇਰਲਾ ਜਿਹੇ ਸੂਬਿਆਂ ‘ਚ ਦਾਲਾਂ, ਆਟਾ, ਦਹੀ, ਪਨੀਰ, ਮੱਖਣ ਆਦਿ ‘ਤੇ ਟੈਕਸ ਲਗਾਇਆ ਜਾਂਦਾ ਸੀ | ਸੀਤਾਰਮਨ ਨੇ ਕਿਹਾ ਕਿ ਸਰਕਾਰ ਪ੍ਰਚੂਨ ਮਹਿੰਗਾਈ ਨਾਲ ਨਜਿੱਠਣ ਲਈ ਜ਼ਮੀਨੀ ਪੱਧਰ ਦੀਆਂ ਸੂਚਨਾਵਾਂ (ਇਨਪੁੱਟਸ) ਦੇ ਆਧਾਰ ‘ਤੇ ਟੀਚਾਗਤ ਪਹੁੰਚ ਅਪਣਾ ਰਹੀ ਹੈ, ਜੋ ਇਸ ਸਮੇਂ 7 ਫ਼ੀਸਦੀ ਦੇ ਕਰੀਬ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਅਰਥ ਵਿਵਸਥਾ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੈ | ਸੀਤਾਰਮਨ ਨੇ ਦੱਸਿਆ ਕਿ ਭਾਰਤੀ ਅਰਥ ਵਿਵਸਥਾ ਦੀ ਸਥਿਤੀ ਬਰਾਬਰੀ ਸਮੂਹ (ਪੀਅਰ-ਗਰੁੱਪ) ਦੇਸ਼ਾਂ ਅਤੇ ਇਥੋਂ ਤੱਕ ਵਿਕਸਤ ਦੇਸ਼ਾਂ ਨਾਲੋਂ ਵੀ ‘ਬਹੁਤ ਬੇਹਤਰ’ ਹੈ, ਹਾਲਾਂਕਿ ਉਨ੍ਹਾਂ ਮੰਨਿਆ ਕਿ ਗਲੋਬਲ ਫੈਕਟਰ (ਕਾਰਕ) ਆਰਥਿਕਤਾ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਸਰਕਾਰ ਤੇ ਰਿਜ਼ਰਵ ਬੈਂਕ ਮਹਿੰਗਾਈ ਦਰ ਨੂੰ 7 ਫ਼ੀਸਦੀ ਤੋਂ 6 ਫ਼ੀਸਦੀ ਤੋਂ ਹੇਠਾਂ ਲਿਆਉਣ ਲਈ ਕਦਮ ਚੁੱਕ ਰਹੇ ਹਨ |

Previous Post

ਸੁਮੇਧ ਸੈਣੀ SIT ਅੱਗੇ ਹੋਣਗੇ ਪੇਸ਼ , ਬੇਅਦਬੀ ਮਾਮਲੇ ਵਿੱਚ ਹੋਵੇਗੀ ਪੁੱਛਗਿੱਛ

Next Post

ਕੈਨੇਡਾ ਵਿੱਚ ਗੈਂਗਸਟਰਾਂ ਨੂੰ ਲੈ ALERT ਵਾਲੀ ਸੂਚੀ ‘ਚ 11’ਚੋਂ 9 ਪੰਜਾਬੀ ਗੈਂਗਸਟਰ |

Next Post
ਕੈਨੇਡਾ ਵਿੱਚ ਗੈਂਗਸਟਰਾਂ ਨੂੰ ਲੈ ALERT ਵਾਲੀ ਸੂਚੀ ‘ਚ 11’ਚੋਂ 9 ਪੰਜਾਬੀ ਗੈਂਗਸਟਰ  |

ਕੈਨੇਡਾ ਵਿੱਚ ਗੈਂਗਸਟਰਾਂ ਨੂੰ ਲੈ ALERT ਵਾਲੀ ਸੂਚੀ 'ਚ 11'ਚੋਂ 9 ਪੰਜਾਬੀ ਗੈਂਗਸਟਰ |

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers