RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਪੰਜਾਬ

ਕੈਪਟਨ, ਸਿੱਧੂ ਤੇ ਬਾਗ਼ੀਆਂ ਨਾਲ ਅੱਜ ਚੰਡੀਗੜ੍ਹ ‘ਚ ਮੁਲਾਕਾਤਾਂ ਕਰਨਗੇ ਹਰੀਸ਼ ਰਾਵਤ

Jass Grewal by Jass Grewal
August 30, 2021
in ਪੰਜਾਬ, ਰਾਜਨੀਤੀ
0 0
0
ਕੈਪਟਨ, ਸਿੱਧੂ ਤੇ ਬਾਗ਼ੀਆਂ ਨਾਲ ਅੱਜ ਚੰਡੀਗੜ੍ਹ ‘ਚ ਮੁਲਾਕਾਤਾਂ ਕਰਨਗੇ ਹਰੀਸ਼ ਰਾਵਤ

ਆਪਣੀ ਦੋ ਦਿਨਾ ਫੇਰੀ ਦੌਰਾਨ ਉਨ੍ਹਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਤੇ ਦੂਜੇ ਬਾਗ਼ੀ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ | ਕਾਂਗਰਸ ਦੀ ਅੰਦਰੂਨੀ ਖ਼ਾਨਾ-ਜੰਗੀ ਕਾਰਨ ਸਿਆਸੀ ਹਲਕਿਆਂ ‘ਚ ਇਸ ਗੱਲ ਦੀ ਭਾਰੀ ਚਰਚਾ ਹੈ ਕਿ ਕਾਂਗਰਸ ਮੰਤਰੀਆਂ ਤੇ ਵਿਧਾਇਕਾਂ ਦਾ ਇਕ ਧੜਾ ਵਿਰੋਧੀ ਧਿਰ ਵਲੋਂ ਸਰਕਾਰ ਵਿਰੁੱਧ ਲਿਆਂਦੇ ਜਾਣ ਵਾਲੇ ਬੇਭਰੋਸਗੀ ਮਤੇ ਦਾ ਸਾਥ ਦੇ ਸਕਦਾ ਹੈ ਤੇ ਇਨ੍ਹਾਂ ਹਲਕਿਆਂ ਦਾ ਕਹਿਣਾ ਹੈ ਕਿ ਜੇਕਰ 2 ਦਰਜਨ ਕਾਂਗਰਸ ਮੈਂਬਰ ਵੀ ਅਜਿਹੇ ਮਤੇ ਦਾ ਸਾਥ ਦੇ ਦੇਣ ਤਾਂ ਸਰਕਾਰ ਘੱਟ ਗਿਣਤੀ ‘ਚ ਜਾ ਸਕਦੀ ਹੈ | ਦਿਲਚਸਪ ਗੱਲ ਇਹ ਹੈ ਕਿ ਦੇਹਰਾਦੂਨ ਹਰੀਸ਼ ਰਾਵਤ ਨਾਲ ਮੁਲਾਕਾਤ ਕਰਨ ਗਏ ਮੰਤਰੀਆਂ ਨੇ ਖ਼ੁਦ ਵੀ ਕਿਹਾ ਸੀ ਕਿ ਅਗਰ ਹਾਈਕਮਾਨ ਪੰਜਾਬ ਮਸਲੇ ਦਾ ਹੱਲ ਨਹੀਂ ਕਰਦੀ ਤਾਂ ਉਹ ਵਿਧਾਨ ਸਭਾ ਇਜਲਾਸ ‘ਚ ਸਰਕਾਰ ਡੇਗਣ ਦੀ ਵੀ ਸਮਰੱਥਾ ਰੱਖਦੇ ਹਨ | ਚਰਚਾ ਇਹ ਵੀ ਹੈ ਕਿ ਬਾਗ਼ੀ ਧੜਾ ਵਿਧਾਨ ਸਭਾ ਦੇ ਇਕ ਦਿਨਾ ਇਜਲਾਸ ਮੌਕੇ ਬੇਭਰੋਸਗੀ ਦੀ ਥਾਂ ਸਰਕਾਰ ਵਿਚ ਭਰੋਸਗੀ ਦਾ ਮਤਾ ਵੀ ਲਿਆ ਸਕਦਾ ਹੈ, ਪ੍ਰੰਤੂ ਉਸ ‘ਤੇ ਵੋਟਿੰਗ ਹੋਣ ਕਾਰਨ ਉਹ ਮਤਾ ਵੀ ਬੇਭਰੋਸਗੀ ਮਤੇ ਵਾਲਾ ਕੰਮ ਕਰ ਸਕਦਾ ਹੈ | ਬਾਗ਼ੀ ਧੜੇ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਵਿਚ ਇਕ ਦਿਨਾ ਵਿਸ਼ੇਸ਼ ਇਜਲਾਸ ਰੱਖ ਕੇ 6 ਮਹੀਨਿਆਂ ਵਿਚ ਵਿਧਾਨ ਸਭਾ ਦੀ ਬੈਠਕ ਕਰਨ ਦੀ ਕਾਨੂੰਨੀ ਸ਼ਰਤ ਪੂਰੀ ਕਰਨ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ, ਪਰ ਕੁਝ ਜ਼ਰੂਰੀ ਬਿੱਲਾਂ ਨੂੰ ਪਾਸ ਕਰਨ ਦੀ ਪ੍ਰਕਿਰਿਆ ਨੂੰ ਟਾਲਿਆ ਜਾ ਰਿਹਾ ਹੈ | ਜਿਨ੍ਹਾਂ ਵਿਚ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦਾ ਬਿੱਲ ਵੀ ਸ਼ਾਮਿਲ ਹੋਵੇਗਾ, ਪਰ ਇਸ ਧੜੇ ਦਾ ਕਹਿਣਾ ਹੈ ਕਿ ਵਿਧਾਨ ਸਭਾ ਦੇ ਨਿਯਮਾਂ ਵਿਚ ਇਹ ਕਿਤੇ ਨਹੀਂ ਲਿਖਿਆ ਕਿ ਵਿਸ਼ੇਸ਼ ਇਜਲਾਸ ਦੌਰਾਨ ਸਰਕਾਰ ਵਿਚ ਭਰੋਸਗੀ ਜਾਂ ਬੇ-ਭਰੋਸਗੀ ਦਾ ਮਤਾ ਨਹੀਂ ਵਿਚਾਰਿਆ ਜਾ ਸਕਦਾ | ਉਨ੍ਹਾਂ ਅਨੁਸਾਰ ਨਿਯਮ ਸਪੱਸ਼ਟ ਕਹਿੰਦੇ ਹਨ ਕਿ ਇਜਲਾਸ ਦੇ ਇਕ ਘੰਟਾ ਪਹਿਲਾਂ ਮਿਲਣ ਵਾਲੇ ਨੋਟਿਸ ਨੂੰ ਵਿਚਾਰਿਆ ਜਾਣਾ ਜ਼ਰੂਰੀ ਹੈ | ਪ੍ਰੰਤੂ ਵਿਧਾਨ ਸਭਾ ਦੀ ਕਾਰਵਾਈ ਚਲਾਉਣ ਸਬੰਧੀ ਸਪੀਕਰ ਦਾ ਫ਼ੈਸਲਾ ਅੰਤਿਮ ਸਮਝਿਆ ਜਾਂਦਾ ਹੈ ਤੇ ਉਹ ਇਸ ਨਿਯਮ ਨੂੰ ਮੁਲਤਵੀ ਵੀ ਕਰ ਸਕਦਾ ਹੈ | ਲੇਕਿਨ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਹਰੀਸ਼ ਰਾਵਤ ਵਿਧਾਨ ਸਭਾ ਦੇ ਇਕ ਦਿਨਾ ਇਜਲਾਸ ਤੋਂ ਪਹਿਲਾਂ ਬਾਗ਼ੀ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੂੰ ਸ਼ਾਂਤ ਕਰਨ ਵਿਚ ਕਿੰਨੇ ਕੁ ਕਾਮਯਾਬ ਹੁੰਦੇ ਹਨ | ਇਕ ਸੀਨੀਅਰ ਕਾਂਗਰਸੀ ਆਗੂ ਨੇ ਅੱਜ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਰਾਵਤ ਨੂੰ ਇਕ ਮਿਆਨ ਵਿਚ ਦੋ ਤਲਵਾਰਾਂ ਪਾਉਣ ਦਾ ਕੰਮ ਦਿੱਤਾ ਗਿਆ ਹੈ, ਜਿਸ ਨੂੰ ਸਫਲ ਬਣਾ ਸਕਣਾ ਕਾਫ਼ੀ ਹੱਦ ਤੱਕ ਨਾਮੁਮਕਿਨ ਹੋਵੇਗਾ | ਪਰ ਜੇਕਰ ਅਜਿਹੀ ਖ਼ਾਨਾ-ਜੰਗੀ ਪਾਰਟੀ ਵਿਚ ਜਾਰੀ ਵੀ ਰਹਿੰਦੀ ਹੈ ਤਾਂ ਉਹ ਪਾਰਟੀ ਲਈ ਹੀ ਮਾਰੂ ਸਾਬਿਤ ਹੋਵੇਗੀ |

Previous Post

ਹਰਿਆਣਾ ਦੇ ਮੁੱਖ ਮੰਤਰੀ ਕਿਸਾਨਾਂ ਤੋਂ ਮੁਆਫੀ ਮੰਗਣ, ਐਸਡੀਐਮ ਨੂੰ ਵੀ ਤੁਰੰਤ ਬਰਖਾਸਤ ਕਰਨ: ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ |

Next Post

‘ਆਪ’ ਦੀਆਂ ਮਹਿਲਾ ਵਰਕਰਾਂ ’ਤੇ ਮਾਰੀਆਂ ਪਾਣੀ ਦੀਆਂ ਬੁਛਾੜਾਂ

Next Post
‘ਆਪ’ ਦੀਆਂ ਮਹਿਲਾ ਵਰਕਰਾਂ ’ਤੇ ਮਾਰੀਆਂ ਪਾਣੀ ਦੀਆਂ ਬੁਛਾੜਾਂ

‘ਆਪ’ ਦੀਆਂ ਮਹਿਲਾ ਵਰਕਰਾਂ ’ਤੇ ਮਾਰੀਆਂ ਪਾਣੀ ਦੀਆਂ ਬੁਛਾੜਾਂ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers