ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੀ.ਬੀ.ਆਈ. ਵਲੋਂ ਭੇਜੇ ਗਏ ਸੰਮਨ ਤੋਂ ਬਾਅਦ ਆਮ ਆਦਮੀ ਪਾਰਟੀ ਕੇਂਦਰ ਦੀ ਭਾਜਪਾ ਸਰਕਾਰ ‘ਤੇ ਭੜਕਦੀ ਹੋਈ ਵਿਖਾਈ ਦੇ ਰਹੀ ਹੈ। ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਈ.ਡੀ. ਅਤੇ ਸੀ. ਬੀ. ਆਈ. ‘ਤੇ ਦੋਸ਼ ਲਗਾਉਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਹੈ। ਇਸ ਦੌਰਾਨ ਉਨ੍ਹਾਂ ਇਲਜ਼ਾਮ ਲਗਾਏ ਕਿ ਬੀਜੇਪੀ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਖ਼ਤਮ ਕੀਤਾ ਜਾਵੇ ਅਤੇ ਭਾਜਪਾ ਨੂੰ ਕੋਈ ਚਣੌਤੀ ਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਕੁੱਝ ਆਮ ਆਦਮੀ ਪਾਰਟੀ ਦਾ ਕੁਝ ਵੀ ਨਹੀਂ ਵਿਗਾੜ ਸਕਦੀ ਅਤੇ ਨਾ ਹੀ ਇਨ੍ਹਾਂ ਦੀਆਂ ਏਜੰਸੀਆਂ ਕੁਝ ਵਿਗਾੜ ਸਕਦੀਆਂ ਹਨ।
ਰਾਘਵ ਚੱਢਾ ਨੇ ਕਿਹਾ ਕਿ ਪਰਮਾਤਮਾ ਕੋਈ ਸਾਡੇ ਤੋਂ ਵੱਡੀ ਚੀਜ਼ ਕਰਵਾਉਣਾ ਚਾਹੁੰਦਾ ਹੈ। ਇਸ ਲਈ ਪਿਛਲੇ 10 ਸਾਲਾਂ ਤੋਂ ਆਮ ਆਦਮੀ ਪਾਰਟੀ ਰਾਜਨੀਤੀਕ ਯਾਤਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਇਸ ਯਾਤਰਾ ਦੌਰਾਨ ਬੇਹੱਦ ਪਿਆਰ ਮਿਲਿਆ ਹੈ ਤਾਂ ਜੋ ਅੱਜ ਇੱਥੇ ਪਹੁੰਚੀ ਹੈ। ਉਨ੍ਹਾਂ ਕਿਹਾ ਇਸ ਨੂੰ ਲੈ ਕੇ ਭਾਜਪਾ ਦੇ ਮਨ ‘ਚ ਡਰ ਰਹਿੰਦਾ ਹੈ ਅਤੇ ਆਮ ਆਦਮੀ ਦੇ ਲੋਕਾਂ ਨੂੰ ਜੇਲ੍ਹ ‘ਚ ਭੇਜਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ‘ਆਪ’ ਪਾਰਟੀ ਇਕ ਅੰਦੋਲਨਾ ‘ਚੋਂ ਨਿਕਲੀ ਹੋਈ ਪਾਰਟੀ ਹੈ, ਇਨ੍ਹਾਂ ਨੇ ਸੰਘਰਸ਼ ‘ਚੋਂ ਨਿਕਲ ਕੇ ਇਕ ਮੁਕਾਮ ਹਾਲਸ ਕੀਤਾ ਹੈ। ਉਨ੍ਹਾਂ ਨੇ ਭਾਰਤ ਜਨਤਾ ਪਾਰਟੀ ਨੂੰ ਕਿਹਾ ਕਿ ਅਸੀਂ ਉਨ੍ਹਾਂ ‘ਚੋਂ ਨਹੀਂ ਹਾਂ ਜੋ ਤੁਹਾਡੇ ਏਜੰਸੀਆਂ ਤੋਂ ਡਰ ਕੇ ਬੈਠ ਜਾਣ। ਅਸੀਂ ਮਰਦੇ ਦਮ ਤੱਕ ਸੰਘਰਸ਼ ਕਰਦੇ ਰਹਾਂਗੇ ਅਤੇ ਦੇਸ਼ ਨੂੰ ਬਚਾਉਣ ਲਈ ਦੁਨੀਆ ਦਾ ਨੰਬਰ 1 ਦੇਸ਼ ਬਣਾਵਾਂਗੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਜੋਕੇ ਸਮੇਂ ਦੇ ਮਹਾਤਮਾ ਗਾਂਧੀ ਹਨ, ਜਿਸ ‘ਚ ਨਿਰਪੱਖ ਈਮਾਨਦਾਰੀ ਹੈ।
ਉਨ੍ਹਾਂ ਕਿਹਾ ਕਿ ਮੈਂ ਭਾਜਪਾ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜਾਂਚ ਇਜੰਸੀਆਂ ਦਾ ਪ੍ਰਯੋਗ ਕਮਜ਼ੋਰ ਦਿਲ ਵਾਲੇ ਲੋਕਾਂ ‘ਤੇ ਕਰੋ, ਜੋ ਤੁਹਾਡੇ ਕੋਲ ਡਰਦੇ ਹਨ ਪਰ ਅਰਵਿੰਦ ਕੇਜਰੀਵਾਲ ਤੁਹਡੇ ਕੋਲ ਨਹੀਂ ਡਰਦੇ। ਉਨ੍ਹਾਂ ਕਿਹਾ ਕਿ ਦੇਸ਼ ‘ਚ ਈ.ਡੀ., ਸੀ.ਬੀ.ਆਈ., ਇਕ ਸਾਲ ਤੋਂ ਸ਼ਰਾਬ ਘੋਟਾਲਿਆਂ ਦੀ ਜਾਂਚ ਕਰ ਰਹੇ ਹਨ। ਦਿੱਲੀ ਸਰਕਾਰ ਸ਼ਰਾਬ ਨੀਤੀ ਲਾਗੂ ਕੀਤੀ, ਜਿਸ ਨਾਲ ਸ਼ਰਾਬ ਮਾਫ਼ੀਆ ਖ਼ਤਮ ਹੋ ਗਿਆ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਈ.ਡੀ. ਨੂੰ ਸਾਡੇ ਵੱਲ ਛੱਡ ਦਿੱਤਾ। ਉਨ੍ਹਾਂ ਕਿਹਾ ਇਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ‘ਚ ਅੰਦਰ ਧੋਖਾ ਹੈ ਅਤੇ ਸਾਡੇ ਵੱਲ ਜਾਂਚ ਏਜੰਸੀਆਂ ਨੂੰ ਭੇਜ ਦਿੱਤਾ ਹੈ।
