ਕਿਸਾਨਾਂ ਨੂੰ ਸੰਸਦ ਦੇ ਬਾਹਰ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਮਿਲੀ।ਪਰ ਕਿਸਾਨਾਂ ਨੂੰ ਜੰਤਰ ਮੰਤਰ ‘ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮਿਲ ਗਈ ਹੈ। ਕੱਲ੍ਹ 11:30 ਵਜੇ ਕਿਸਾਨ ਇੱਥੇ ਪਹੁੰਚਣਗੇ। ਸੂਤਰਾਂ ਮੁਤਾਬਕ ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਦਿੱਲੀ ਪੁਲਿਸ ਹੀ ਕਿਸਾਨਾਂ ਨੂੰ ਲਿਆਵੇਗੀ ਅਤੇ ਛੱਡ ਕੇ ਜਾਵੇਗੀ।
ਜੰਤਰ-ਮੰਤਰ ਉਤੇ ਤਕਰੀਬਨ 200 ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮਿਲ ਗਈ ਹੈ। ਇਹ ਖ਼ਬਰ ਦਿੱਲੀ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਹੈ। ਕਿਸਾਨ ਭਲਕੇ 5 ਬੱਸਾਂ ਰਾਹੀਂ ਜੰਤਰ-ਮੰਤਰ ਆਉਣਗੇ।ਕਿਸਾਨਾਂ ਨੇ ਕਿਹਾ ਕਿ ਉਹ ਜੰਤਰ ਮੰਤਰ ‘ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਗੇ। ਪੰਜਾਂ ਬੱਸਾਂ ਪੁਲਿਸ ਨਿਗਰਾਨੀ ਹੇਠ ਜੰਤਰ-ਮੰਤਰ ਪਹੁੰਚਣਗੀਆਂ।
ਜੰਤਰ-ਮੰਤਰ ਵਿਖੇ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਕਿਸਾਨ 5-5 ਦੇ ਸਮੂਹਾਂ ਵਿੱਚ ਹੋਣਗੇ। ਸਾਰਿਆਂ ਕੋਲ ਆਪਣਾ ਆਧਾਰ ਕਾਰਡ ਤੇ ਮੋਰਚੇ ਦੁਆਰਾ ਜਾਰੀ ਕੀਤਾ ਕਾਰਡ ਹੋਵੇਗਾ।

