ਕਿਸਾਨ ਲੀਡਰ ਤੇ ਕਰਨਾਲ ਜ਼ਿਲ੍ਹਾ ਪ੍ਰਸ਼ਾਸਨ ਅੱਜ ਗੱਲਬਾਤ ਕਰਨਗੇ। ਜਿਸ ‘ਚ ਦੋਵਾਂ ਪੱਖਾਂ ਨੂੰ ਸ਼ੁੱਕਰਵਾਰ ਚਾਰ ਘੰਟੇ ਦੀ ਲੰਬੀ ਮੈਰਾਥਨ ਬੈਠਕ ਤੋਂ ਬਾਅਦ ਮੁੱਦਿਆਂ ਦੇ ਜਲਦ ਹੱਲ ਦੀ ਉਮੀਦ ਹੈ। 28 ਅਗਸਤ ਨੂੰ ਪੁਲਿਸ ਲਾਠੀਚਾਰਜ ਖਿਲਾਫ ਕਿਸਾਨਾਂ ਨੇ ਮੰਗਲਵਾਰ ਕਰਨਾਲ ‘ਚ ਜ਼ਿਲ੍ਹਾ ਦਫ਼ਤਰ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਸੀ।
ਕਿਸਾਨਾਂ ਦੀ ਮੁੱਖ ਮੰਗ ਤਤਕਾਲੀ ਐਸਡੀਐਮ ਆਯੁਸ਼ ਸਿਨ੍ਹਾ ਨੂੰ ਸਸਪੈਂਡ ਕਰਨਾ ਹੈ। ਜੋ ਕਥਿਤ ਤੌਰ ‘ਤੇ ਪੁਲਿਸ ਕਰਮਚਾਰੀਆਂ ਨੂੰ ਕਹਿੰਦੇ ਸੁਣੇ ਸੀ ਕਿ ਜੇਕਰ ਉਹ ਹੱਦ ਪਾਰ ਕਰਦੇ ਹਨ ਤਾਂ ਕਿਸਾਨਾਂ ਦਾ ਸਿਰ ਭੰਨ੍ਹ ਦਿਉ। ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ 28 ਅਗਸਤ ਦੀ ਹਿੰਸਾ ਤੋਂ ਬਾਅਦ ਇਕ ਕਿਸਾਨ ਦੀ ਮੌਤ ਹੋ ਗਈ। ਹਾਲਾਂਕਿ ਪ੍ਰਸ਼ਾਸਨ ਨੇ ਇਸ ਇਲਜ਼ਾਮ ਨੂੰ ਖਾਰਜ ਕੀਤਾ ਹੈ।

