ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਨੇ ਇਕ ਅਹਿਮ ਸ਼ੁਰੂਆਤ ਕੀਤੀ ਹੈ। ਜਿਸ ਦਾ ਉਦਘਾਟਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਵਿਖੇ ਪਹੁੰਚੇ। ਇਸ ਦੌਰਾਨ ਉਹਨਾਂ ਵਲੋਂ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਇਕ ਚੈਟਬੋਟ ਲਾਂਚ ਕੀਤਾ।
ਪੰਜਾਬ ‘ਚ ਮਹਿਲਾਵਾਂ ਤੇ ਬੱਚਿਆਂ ਦੀ ਸੁਰੱਖਿਆ ਤੇ ਗੁਮਸ਼ੁਦਾ ਬੱਚਿਆਂ ਲਈ ਪੁਲਿਸ ਦੇ ਸਹਿਯੋਗ ਨਾਲ ‘ਚੈਟਬੋਟ’ ਲਾਂਚ ਕੀਤਾ…ਹੈਲਪਲਾਈਨ ਨੰ. ਦੇ ਨਾਲ ਹੁਣ Whatsapp ਨੰ. ਵੀ ਸਮਾਜ ਤੋਂ ਪਰੇਸ਼ਾਨ ਮਹਿਲਾਵਾਂ ਨੂੰ ਸ਼ਿਕਾਇਤਾਂ ਦਰਜ ਕਰਵਾਉਣ ਲਈ ਜਾਰੀ ਕਰ ਦਿੱਤਾ ਹੈ…ਸਰਕਾਰ ਦਾ ਮਕਸਦ ਮਹਿਲਾਵਾਂ ਤੇ ਬੱਚਿਆਂ ਦੀ ਹਰ ਮੋੜ ‘ਤੇ ਹਿਫ਼ਾਜ਼ਤ ਕਰਨਾ ਹੈ… pic.twitter.com/p6FIM126TO
— Bhagwant Mann (@BhagwantMann) March 28, 2023
ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਚੈਟਬੋਟ ਰਾਹੀਂ ਬਹੁਤ ਸਾਰੀਆਂ ਡਿਜੀਟਲ ਸ਼ਿਕਾਇਤਾਂ ਮਿਲਣਗੀਆਂ, ਜਿਸ ਨਾਲ ਕੰਮ ਸੌਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਅਕਸਰ ਥਾਣੇ ਜਾਣ ਤੋਂ ਡਰਦੀਆਂ ਹਨ, ਇਸ ਲਈ ਮਹਿਲਾ ਪੁਲਿਸ ਥਾਣਿਆਂ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ 5 ਜ਼ਿਲ੍ਹਿਆਂ ‘ਚ ਐੱਸ. ਐੱਸ. ਪੀ. ਅਤੇ 7 ਡਿਪਟੀ ਕਮਿਸ਼ਨਰ ਔਰਤਾਂ ਹੀ ਹਨ ਅਤੇ ਇਹ ਸਾਰੇ ਜ਼ਿਲ੍ਹੇ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਔਰਤਾਂ ‘ਚ ਬਹੁਤ ਤਾਕਤ ਹੁੰਦੀ ਹੈ ਅਤੇ ਪਰਮਾਤਮਾ ਨੇ ਉਨ੍ਹਾਂ ਨੂੰ ਇਹ ਗੁਣ ਬਖ਼ਸ਼ਿਆ ਹੈ। ਉਨ੍ਹਾਂ ਕਿਹਾ ਕਿ ਬੱਚੇ ਗੁੰਮ ਹੋਣ ਦੀਆਂ ਘਟਨਾਵਾਂ ਵੀ ਬਹੁਤ ਜ਼ਿਆਦਾ ਹਨ ਅਤੇ ਪੁਲਸ ਕੋਲ ਵੀ ਬਹੁਤ ਜ਼ਿਆਦਾ ਕੰਮ ਹੈ। ਅਸੀਂ ਕੰਮ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਪੁਲਸ ਅਤੇ ਪਬਲਿਕ ਵਿਚਕਾਰ ਅੰਤਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੌਰਾਨ ਲਾਂਚ ਕੀਤੀ ਗਈ ਡਿਜੀਟਲ ਐਪ ਦੇ ਨਾਲ-ਨਾਲ ਇਕ ਚੈਟਬੋਟ ਨੰਬਰ ਵੀ ਜਾਰੀ ਕੀਤਾ ਹੈ।
ਬੱਚਿਆਂ ਤੇ ਮਹਿਲਾਵਾਂ ਦੀ ਸੁਰੱਖਿਆ-ਸੰਭਾਲ ਲਈ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਚੈਟਬੋਟ ਲਾਂਚ…ਮੋਹਾਲੀ ਤੋਂ Live https://t.co/4DTKWxrvcJ
— Bhagwant Mann (@BhagwantMann) March 28, 2023
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਜ਼ਮਾਨਾ ਬਦਲ ਗਿਆ ਹੈ ਅਤੇ ਕੁੜੀਆਂ ਪੜ੍ਹ-ਲਿਖ ਕੇ ਆਪਣੇ ਪੈਰਾਂ ‘ਤੇ ਖੜ੍ਹੀਆਂ ਹੋ ਗਈਆਂ ਹਨ। ਪਹਿਲਾਂ ਕੁੜੀਆਂ ਨੂੰ ਸਹੁਰੇ ਘਰੋਂ ਕੱਢ ਦਿੱਤਾ ਜਾਂਦਾ ਸੀ ਪਰ ਅਜਿਹਾ ਨਹੀਂ ਹੁੰਦਾ ਕਿਉਂਕਿ ਜੇਕਰ ਕੁੜੀ ਨੂੰ ਘਰੋਂ ਕੱਢਿਆ ਜਾਂਦਾ ਹੈ ਤਾਂ ਫਿਰ ਸਹੁਰਿਆਂ ਦੇ ਘਰ ਦੀ ਆਮਦਨ ਵੀ ਉਸ ਨੂੰ ਦੇਣ ਲਈ ਬਾਹਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਇਹੀ ਚਿੰਤਾ ਰਹਿੰਦੀ ਸੀ ਕਿ ਜੇਕਰ ਸਹੁਰਿਆਂ ਨੇ ਘਰੋਂ ਕੱਢ ਦਿੱਤਾ ਤਾਂ ਫਿਰ ਕੁੜੀ ਕਿੱਥੇ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਧੀਆਂ ਤਰੱਕੀ ਕਰਨ ਅਤੇ ਪੜ੍ਹ-ਲਿਖ ਕੇ ਅੱਗੇ ਵਧਣ।
