ਇੰਗਲੈਂਡ ‘ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਤੋਂ ਪੀੜਤ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਇਸ ਦੀ ਪੁਸ਼ਟੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਪੱਛਮੀ ਲੰਡਨ ਵਿਚ ਪੈਡਿੰਗਟਨ ਨੇੜੇ ਇਕ ਟੀਕਾਕਰਨ ਕਲੀਨਿਕ ਦੇ ਦੌਰੇ ਦੌਰਾਨ ਕੀਤੀ | ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਓਮੀਕਰੋਨ ਕਾਰਨ ਲੋਕ ਹਸਪਤਾਲਾਂ ‘ਚ ਦਾਖਲ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਜੇ ਅਸੀਂ ਸੋਚ ਰਹੇ ਹਾਂ ਕਿ ਇਹ ਵਾਇਰਸ ਮਾਮੂਲੀ ਹੈ ਜਾਂ ਜ਼ਿਆਦਾ ਖਤਰਨਾਕ ਨਹੀਂ ਹੈ | ਸਾਨੂੰ ਇਹ ਵਿਚਾਰ ਫ਼ਿਲਹਾਲ ਛੱਡ ਦੇਣਾ ਚਾਹੀਦਾ ਹੈ | ਸਾਨੂੰ ਤੇਜ਼ੀ ਨਾਲ ਫੈਲ ਰਹੇ ਇਸ ਵਾਇਰਸ ਦੀ ਗਤੀ ਨੂੰ ਪਛਾਨਣਾ ਚਾਹੀਦਾ ਹੈ | ਇਸ ਤੋਂ ਸੁਰੱਖਿਆ ਲਈ ਜ਼ਰੂਰੀ ਹੈ ਕਿ ਅਸੀਂ ਬੂਸਟਰ ਡੋਜ਼ ਲਗਵਾਈਏ | ਜੌਹਨਸਨ ਨੇ ਓਮੀਕਰੋਨ ਦੀ ਖ਼ਤਰਨਾਕ ਲਹਿਰ ਨਾਲ ਮੁਕਾਬਲਾ ਕਰਨ ਲਈ ਕੋਵਿਡ ਬੂਸਟਰ ਡੋਜ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ |
