RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

“ਇਹਨਾਂ ਲਈ 2 ਦਾ ਮਤਲਬ 2 ਕਰੋੜ ਹੈ 2 ਲੱਖ ਨਹੀਂ”, ਮੁੱਖ ਮੰਤਰੀ ਮਾਨ ਨੇ ਪੁਰਾਣੀ ਗੱਲ ਨੂੰ ਲੈਕੇ ਘੇਰਿਆ ਚੰਨੀ

“ਇਹਨਾਂ ਲਈ 2 ਦਾ ਮਤਲਬ 2 ਕਰੋੜ ਹੈ 2 ਲੱਖ ਨਹੀਂ”, ਮੁੱਖ ਮੰਤਰੀ ਮਾਨ ਨੇ ਪੁਰਾਣੀ ਗੱਲ ਨੂੰ ਲੈਕੇ ਘੇਰਿਆ ਚੰਨੀ

Jass Grewal by Jass Grewal
May 22, 2023
in ਪੰਜਾਬ, ਰਾਜਨੀਤੀ
Reading Time: 1 min read
0 0
0

ਸੰਗਰੂਰ ਦੇ ਦਿੜ੍ਹਬਾ ਵਾਸੀਆਂ ਨੂੰ ਖੱਜਲ-ਖੁਆਰੀ ਤੋਂ ਰਾਹਤ ਦਿਵਾਉਣ ਲਈ ਸੀ.ਐਮ. ਪੰਜਾਬ ਭਗਵੰਤ ਮਾਨ ਨੇ ਸੰਗਰੂਰ ਦੇ ਦਿੜ੍ਹਬਾ ਵਿਖੇ ਨਵੇਂ ਤਹਿਸੀਲ ਕੰਪਲੈਕਸ ਦਾ ਨੀਂਹ-ਪੱਥਰ ਰੱਖਿਆ। ਇਸ ਦੌਰਾਨ ਸਮਾਗਮ ‘ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਜਿਥੇ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਨੂੰ ਮਾਡਰਨ ਬਣਾਉਣ ਦਾ ਵਾਅਦਾ ਕੀਤਾ ਉਥੇ ਹੀ ਉਹਨਾਂ ਨੇ ਭਰੇ ਪੰਡਾਲ ‘ਚੋਂ ਮੁੜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵੱਡੇ ਇਲਜ਼ਾਮ ਲਗਾਏ ਹਨ।  ਸੀ.ਐਮ. ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਚਰਨਜੀਤ ਚੰਨੀ ਦੇ ਭਾਣਜੇ ਨੇ ਨੌਕਰੀ ਲਈ ਇਕ ਰਾਸ਼ਟਰੀ ਪੱਧਰ ਦੇ ਖਿਡਾਰੀ ਤੋਂ 2 ਕਰੋੜ ਰੁਪਏ ਮੰਗੇ ਸਨ। ਇਹ ਗੱਲ ਮੁੱਖ ਮੰਤਰੀ ਨੇ ਦਿੜ੍ਹਬਾ ਵਿਖੇ ਨਵੇਂ ਤਹਿਸੀਲ ਕੰਪਲੈਕਸ ਦਾ ਨੀਂਹ-ਪੱਥਰ ਰੱਖਣ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਸ਼ਟਰੀ ਪੱਧਰ ਦਾ ਪੰਜਾਬ ਦਾ ਇਕ ਖਿਡਾਰੀ ਮਿਲਿਆ ਸੀ, ਜਿਸ ਨੇ ਦੱਸਿਆ ਕਿ ਉਸ ਨੇ ਅਫ਼ਸਰੀ ਦਾ ਪੇਪਰ ਦਿੱਤਾ ਸੀ ਪਰ ਨੰਬਰ ਵਧੀਆ ਨਹੀਂ ਆਏ ਤਾਂ ਉਸ ਨੇ ਸਪੋਰਟਸ ਕੋਟੇ ‘ਚ ਆਪਣਾ ਨਾਂ ਪਾ ਦਿੱਤਾ।

ਜਦੋਂ ਉਸ ਨੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੇਰਾ ਕੰਮ ਬਣ ਜਾਵੇਗਾ। ਇਸ ਤੋਂ ਬਾਅਦ ਕੈਪਟਨ ਦੀ ਥਾਂ ‘ਤੇ ਚਰਨਜੀਤ ਸਿੰਘ ਚੰਨੀ ਸੂਬੇ ਦੇ ਮੁੱਖ ਮੰਤਰੀ ਬਣ ਗਏ ਤਾਂ ਖਿਡਾਰੀ ਚੰਨੀ ਕੋਲ ਪੁੱਜਿਆ। ਚਰਨਜੀਤ ਚੰਨੀ ਨੇ ਉਸ ਨੂੰ ਆਪਣੇ ਭਾਣਜੇ ਕੋਲ ਭੇਜ ਦਿੱਤਾ ਅਤੇ ਕਿਹਾ ਕਿ 2 ਕਰ ਦਿਓ। ਜਦੋਂ ਖਿਡਾਰੀ ਆਪਣੇ ਪਿਤਾ ਸਮੇਤ ਚੰਨੀ ਦੇ ਭਾਣਜੇ ਕੋਲ 2 ਲੱਖ ਰੁਪਏ ਲੈ ਕੇ ਪੁੱਜਾ ਤਾਂ ਉਸ ਨੇ ਗਲਤ ਵਰਤਾਓ ਕਰਦੇ ਹੋਏ ਕਿਹਾ ਕਿ 2 ਦਾ ਮਤਲਬ 2 ਕਰੋੜ ਹੈ, 2 ਲੱਖ ਨਹੀਂ ਅਤੇ ਨਾਲ ਹੀ ਕਹਿ ਦਿੱਤਾ ਕਿ ਉਸ ਦਾ ਕੰਮ ਨਹੀਂ ਹੋਵੇਗਾ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਫਿਰ ਇਹ ਕਹਿੰਦੇ ਹਨ ਕਿ ਵਿਜੀਲੈਂਸ ਗਰੀਬਾਂ ਦੇ ਘਰਾਂ ‘ਚ ਛਾਪੇ ਮਾਰਦੀ ਹੈ ਪਰ ਵਿਜੀਲੈਂਸ ਨੂੰ ਗਰੀਬਾਂ ਦੇ ਘਰੋਂ ਨੋਟਾਂ ਗਿਣਨ ਵਾਲੀਆਂ ਮਸ਼ੀਨਾਂ ਮਿਲਦੀਆਂ ਹਨ ਤਾਂ ਇਹ ਕਾਹਦੇ ਗਰੀਬ ਹਨ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦੇ ਲੁੱਟੇ ਹੋਏ ਇਕ-ਇਕ ਪੈਸੇ ਦਾ ਹਿਸਾਬ ਲਵਾਂਗਾ ਅਤੇ ਸਿੱਧਾ ਇਸ ਨੂੰ ਖਜ਼ਾਨੇ ‘ਚ ਪਾ ਕੇ ਲੋਕਾਂ ਤੱਕ ਪਹੁੰਚਾਵਾਂਗਾ। ਉਨ੍ਹਾਂ ਕਿਹਾ ਕਿ ਜਿਸ-ਜਿਸ ਨੇ ਪੰਜਾਬ ਨੂੰ ਲੁੱਟਿਆ ਹੈ, ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਨ੍ਹਾਂ ਦੀ ਇੱਕੋ ਥਾਂ ਜੇਲ੍ਹ ਹੈ। ਅਸੀਂ ਇਨ੍ਹਾਂ ਨੂੰ ਪੇਸ਼ ਕਰ ਦੇਣਾ ਹੈ ਅਤੇ ਅੱਗੇ ਕਾਨੂੰਨ ਦਾ ਕੰਮ ਹੈ।

Previous Post

“ਧਾਰਮਿਕ ਮਸਲਿਆਂ ਤੱਕ ਹੀ ਸੀਮਤ SGPC ਦੀ ਜ਼ਿੰਮੇਵਾਰੀ”, ਭਲਵਾਨਾਂ ਦਾ ਸਮਰਥਨ ਕਰਨ ‘ਤੇ ਸਵਾਲਾਂ ‘ਚ ਘਿਰੀ ਸ਼੍ਰਮਣੀ ਕਮੇਟੀ

Next Post

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

Next Post
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers