ਰੂਸ ਅਤੇ ਯੂਕਰੇਨ ਵਿਚਾਲੇ ਬੀਤੇ ਦਿਨ ਸੋਮਵਾਰ ਨੂੰ ਕਰੀਬ ਛੇ ਘੰਟੇ ਤੱਕ ਚੱਲੀ ਗੱਲਬਾਤ ਨਾਲ ਕੋਈ ਨਤੀਜਾ ਨਹੀਂ ਨਿਕਲ ਸਕਿਆ। ਰੂਸੀ ਸਮਾਚਾਰ ਏਜੰਸੀ ਤਾਸ ਦੇ ਅਨੁਸਾਰ ਰੂਸ ਅਤੇ ਯੂਕਰੇਨ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਬੁੱਧਵਾਰ ਨੂੰ ਹੋਵੇਗੀ। ਗੱਲਬਾਤ ਦਾ ਪਹਿਲਾ ਦੌਰ ਸੋਮਵਾਰ ਨੂੰ ਬੇਲਾਰੂਸ ਅਤੇ ਯੂਕਰੇਨ ਦੀ ਸਰਹੱਦ ‘ਤੇ ਹੋਇਆ। ਰੂਸ ਦੇ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਐਂਟੋਨ ਹੇਰਾਸ਼ੈਂਕੋ ਨੇ ਕਿਹਾ ਹੈ ਕਿ ਖਾਰਕਿਵ ‘ਤੇ ਮੰਗਲਵਾਰ ਦੇ ਰਾਕੇਟ ਹਮਲਿਆਂ ‘ਚ ਘੱਟੋ-ਘੱਟ 10 ਲੋਕ ਮਾਰੇ ਗਏ ਹਨ ਅਤੇ 35 ਜ਼ਖਮੀ ਹੋਏ ਹਨ।
ਦਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੰਗਲਵਾਰ ਨੂੰ ਯੂਕਰੇਨ ਸੰਕਟ ‘ਤੇ ਉੱਚ ਪੱਧਰੀ ਬੈਠਕ ਕੀਤੀ। ਯੂਕਰੇਨ ਸੰਕਟ ‘ਤੇ ਐਤਵਾਰ ਤੋਂ ਬਾਅਦ ਇਹ ਚੌਥੀ ਉੱਚ ਪੱਧਰੀ ਬੈਠਕ ਰਹੀ। ਇਸ ਬੈਠਕ ਵਿਚ ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਸਮੇਤ ਹੋਰ ਮੰਤਰੀ ਮੌਜੂਦ ਸਨ।
