ਅੱਜ ਤੋਂ 10 ਵੀਂ ਤੋਂ 12 ਵੀਂ ਜਮਾਤ ਲਈ ਪੰਜਾਬ ਵਿੱਚ ਸਕੂਲ ਖੁੱਲ੍ਹ ਗਏ ਹਨ। ਹਾਲਾਂਕਿ, ਸਿਰਫ ਉਨ੍ਹਾਂ ਅਧਿਆਪਕਾਂ ਤੇ ਸਟਾਫ ਨੂੰ ਹੀ ਸਕੂਲਾਂ ਵਿੱਚ ਦਾਖਲ ਹੋਣ ਦੀ ਆਗਿਆ ਹੈ ਜਿਨ੍ਹਾਂ ਦਾ ਟੀਕਾਕਰਨ ਪੂਰੀ ਤਰ੍ਹਾਂ ਹੋ ਚੁੱਕਾ ਹੈ। ਇਸ ਦੇ ਨਾਲ ਹੀ, ਸਕੂਲਾਂ ਵਿੱਚ ਆਉਣ ਲਈ ਵਿਦਿਆਰਥੀਆਂ ਦੇ ਮਾਪਿਆਂ ਦੀ ਮਨਜ਼ੂਰੀ ਲਾਜ਼ਮੀ ਹੈ। ਇਸ ਦੌਰਾਨ, ਡਿਜੀਟਲ ਭਾਵ ਔਨਲਾਈਨ ਕਲਾਸਾਂ ਦਾ ਵਿਕਲਪ ਵੀ ਜਾਰੀ ਰਹੇਗਾ। ਜੇ ਸਥਿਤੀ ਕੰਟਰੋਲ ਅਧੀਨ ਰਹੀ ਤਾਂ ਬਾਕੀ ਕਲਾਸਾਂ ਨੂੰ ਵੀ 2 ਅਗਸਤ ਤੋਂ ਸ਼ੁਰੂ ਹੋਣ ਦਿੱਤਾ ਜਾਵੇਗਾ।
