ਬੀਤੇ ਦੋ ਦਿਨਾਂ ਤੋਂ ਫਰਾਰ ਅੰਮ੍ਰਿਤਪਾਲ ਸਿੰਘ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ। ਜਿਸ ਨੂੰ ਲੈਕੇ ਪੁਲਿਸ ਇਹ ਪਤਾ ਲਗਾਉਣ ਵਿਚ ਜੁੱਟ ਗਈ ਹੈ ਕਿ ਇਹ ਵੀਡੀਓਜ਼ ਪ੍ਰਸਾਰਿਤ ਕਿੱਥੋਂ ਹੋ ਰਹੀਆਂ ਹਨ। ਹੁਣ ਇਸ ਮਾਮਲੇ ਦੇ ਸਬੰਧ ਵਿਚ ਸਾਈਬਰ ਸੈੱਲ ਨੇ ਕਈ ਹੋਰ IP ADDRESS ਟ੍ਰੇਸ ਕੀਤੇ ਹਨ ਜਿਨ੍ਹਾਂ ਵਿਚੋਂ ਹੁਣ ਤੱਕ 10 IP ADDRESS ਦੀ ਪਛਾਣ ਕੀਤੀ ਗਈ ਹੈ। ਇਹ IP ADDRESS ਕੈਨੇਡਾ, ਯੂਕੇ, ਆਸਟ੍ਰੇਲੀਆ, ਅਮਰੀਕਾ, ਜਰਮਨੀ ਅਤੇ ਦੁਬਈ ਦੇ ਦੱਸੇ ਜਾ ਰਹੇ ਹਨ।
ਦਸ ਦਈਏ ਕਿ ‘ਵਾਟਿੰਡ’ ਅੰਮ੍ਰਿਤਪਾਲ ਸਿੰਘ ਦੀ ਭਾਲ ਲਗਾਤਾਰ ਪੁਲਿਸ ਵਲੋਂ ਕੀਤੀ ਜਾ ਰਹੀ ਹੈ। ਇਸ ਦੌਰਾਨ ਜਾਰੀ ਹੋਈ ਨਵੀਂ ਵੀਡੀਓ ਵਿਚ ਅੰਮ੍ਰਿਤਪਾਲ ਸਿੰਘ ਨੇ ਇਹ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ ਸੰਸਾਰ ਦੇ ਸਾਹਮਣੇ ਆਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਪੁਲਿਸ ਨੂੰ ਚੁਣੌਤੀ ਦਿੱਤੀ ਹੈ। ਫਰਾਰ ਚੱਲ ਰਹੇ ਅੰਮ੍ਰਿਤਪਾਲ ਸਿੰਘ ਨੇ ਵੀਰਵਾਰ ਰਾਤ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਮੈਂ ਗ੍ਰਿਫਤਾਰੀ ਤੋਂ ਨਹੀਂ ਡਰਦਾ। ਨਾਲ ਹੀ ਵੀਡੀਓ ਵਿਚ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਹ ਵਿਦੇਸ਼ ਭੱਜਣ ਨਹੀਂ ਜਾ ਰਿਹਾ ਅਤੇ ਨਾ ਹੀ ਉਸਨੇ ਆਪਣੇ ਵਾਲ ਕੱਟੇ ਹਨ।
