RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਅੰਮ੍ਰਿਤਪਾਲ ਨੇ ਕਰ ਲਈ ਸੀ ਖਾਲਿਸਤਾਨ ਦੀ ਪੂਰੀ ਤਿਆਰੀ, ਕਰੰਸੀ ਵੀ ਹੋ ਗਈ ਸੀ ਤਿਆਰ, ਪੁਲਿਸ ਨੇ ਕੀਤੇ ਵੱਡੇ ਹੈਰਾਨੀਜਨਕ

ਅੰਮ੍ਰਿਤਪਾਲ ਨੇ ਕਰ ਲਈ ਸੀ ਖਾਲਿਸਤਾਨ ਦੀ ਪੂਰੀ ਤਿਆਰੀ, ਕਰੰਸੀ ਵੀ ਹੋ ਗਈ ਸੀ ਤਿਆਰ, ਪੁਲਿਸ ਨੇ ਕੀਤੇ ਵੱਡੇ ਹੈਰਾਨੀਜਨਕ

Jass Grewal by Jass Grewal
March 24, 2023
in ਪੰਜਾਬ
Reading Time: 1 min read
0 0
0

‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਆਏ ਦਿਨ ਨਵੇਂ ਖ਼ੁਲਾਸੇ ਹੋ ਰਹੇ ਹਨ। ਇਸ ਦੌਰਾਨ ਬੀਤੇ ਕੱਲ੍ਹ ਖੰਨਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇਜਿੰਦਰ ਸਿੰਘ ਉਰਫ਼ ਗੋਰਖ਼ਾ ਬਾਬਾ ਦੇ ਮੋਬਾਇਲ ਫੋਨ ‘ਚੋਂ ਹੈਰਾਨੀਜਨਕ ਚੀਜ਼ਾ ਬਰਾਮਦ ਹੋਈਆਂ ਹਨ।

ਦਰਅਸਲ, ਬੀਤੇ ਕੱਲ੍ਹ ਤੇਜਿੰਦਰ ਸਿੰਘ ਨੂੰ ਪਾਇਲ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਕੋਲੋਂ ਅਹਿਮ ਜਾਣਕਾਰੀ ਹਾਸਲ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਖੰਨਾ ਦੇ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਗੋਰਖ਼ਾ ਬਾਬਾ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਅੰਮ੍ਰਿਤਪਾਲ ਵੱਲੋਂ ਏ. ਕੇ. ਐੱਫ. ਨਾਂ ਦੀ ਫ਼ੌਜ ਤਿਆਰ ਕੀਤੀ ਗਈ ਸੀ। ਇਸ ‘ਚ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ, ਜੋ ਨਸ਼ਾ ਛੱਡਣਾ ਚਾਹੁੰਦੇ ਸਨ।

ਗੋਰਖ਼ਾ ਬਾਬਾ ਵੀ ਇਸ ਫ਼ੌਜ ‘ਚ ਸ਼ਾਮਲ ਸੀ। ਗੋਰਖ਼ਾ ਬਾਬਾ ਵੀ ਪਹਿਲਾਂ ਨਸ਼ੇ ਦਾ ਆਦੀ ਸੀ, ਜੋ ਨਸ਼ਾ ਛੁਡਾਊ ਕੇਂਦਰ ‘ਚ ਗਿਆ ਸੀ ਅਤੇ ਇੱਥੋਂ ਇਸ ਨੂੰ ਇਸ ਫ਼ੌਜ ‘ਚ ਸ਼ਾਮਲ ਕਰ ਲਿਆ ਗਿਆ। ਫ਼ੌਜ ‘ਚ ਸ਼ਾਮਲ ਵਿਅਕਤੀਆਂ ਨੂੰ ਪੁਲਸ ਦੀ ਤਰ੍ਹਾਂ ਬੈਲਟ ਨੰਬਰ ਵੀ ਦਿੱਤੇ ਗਏ ਸਨ ਅਤੇ ਅੰਮ੍ਰਿਤਪਾਲ ਉਨ੍ਹਾਂ ਨੂੰ ਤਨਖ਼ਾਹ ਵੀ ਆਪਣੇ ਕੋਲੋਂ ਦਿੰਦਾ ਸੀ। ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਖ਼ਾਲਿਸਤਾਨ ਦਾ ਗਠਨ ਕਰਨ ਲਈ ਹਥਿਆਰਬੰਦ ਸੰਘਰਸ਼ ਛੇੜਨ ਦੀ ਯੋਜਨਾ ਬਣਾਈ ਜਾ ਰਹੀ ਸੀ, ਜਿਸ ‘ਚ ਗੋਰਖ਼ਾ ਬਾਬਾ ਸਰਗਰਮ ਮੈਂਬਰ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੰਸੀ ਬਿੱਲ ਵੀ ਮਿਲੇ ਹਨ, ਜਿਨ੍ਹਾਂ ‘ਚ 10 ਡਾਲਰ ਦਾ ਖ਼ਾਲਿਸਤਾਨ ਦਾ ਨੋਟ ਬਰਾਮਦ ਹੋਇਆ ਸੀ।

ਐੱਸ. ਐੱਸ. ਪੀ. ਨੇ ਦੱਸਿਆ ਕਿ ਗੋਰਖ਼ਾ ਬਾਬਾ ਕੋਲੋਂ ਕੀਤੀ ਗਈ ਤਫ਼ਤੀਸ਼ ਦੌਰਾਨ ਪਤਾ ਲੱਗਿਆ ਹੈ ਕਿ ਵਿਕਰਮਜੀਤ ਸਿੰਘ ਖ਼ਾਲਸਾ ਨਾਂ ਦੇ ਵਿਅਕਤੀ ਨੇ ਉਸ ਦਾ ਸੰਪਰਕ ਅੰਮ੍ਰਿਤਪਾਲ ਨਾਲ ਕਰਵਾਇਆ ਸੀ ਅਤੇ ਅੰਮ੍ਰਿਤਪਾਲ ਨੇ ਉਸ ਨੂੰ ਆਪਣੇ ਗੰਨਮੈਨ ਵੱਜੋਂ ਤਾਇਨਾਤ ਕੀਤਾ ਸੀ। ਇਨ੍ਹਾਂ ਨੂੰ ਏ. ਕੇ. ਐੱਫ. ਦੇ ਲੋਗੋ ਵਾਲੇ ਹਥਿਆਰ ਵੀ ਮੁਹੱਈਆ ਕਰਵਾਏ ਗਏ ਸਨ। ਗੋਰਖ਼ਾ ਬਾਬਾ ਅਜਨਾਲਾ ਕਾਂਡ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗੋਰਖ਼ਾ ਬਾਬਾ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।

ਪ੍ਰੈੱਸ ਕਾਨਫਰੰਸ ਸੁਣਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ

https://fb.watch/jtv45nen6A/?mibextid=5zvaxg

Previous Post

ਅੰਮ੍ਰਿਤਪਾਲ ਨੂੰ ਲੈਕੇ ਉੱਤਰਾਖੰਡ ਪੁਲਿਸ ਦੀ ਚੇਤਾਨਵੀ, ਜੋ ਉਸ ਨੂੰ ਪਨਾਹ ਦੇਵੇਗਾ…

Next Post

ਇਕ ਵਾਰ ਫਿਰ ਕਿਸਾਨਾਂ ਦੇ ਹੱਕ ‘ਚ CM ਮਾਨ ਦਾ ਵੱਡਾ ਫੈਸਲਾ, ਕੀਤਾ ਐਲਾਨ

Next Post
ਪੰਜਾਬ ਦੀ ਮਾਨ ਸਰਕਾਰ ਦਾ ਇਕ ਸਾਲ ਪੂਰਾ, ਮੁੱਖ ਮੰਤਰੀ ਨੇ ਦਿੱਤਾ ਅਹਿਮ ਬਿਆਨ

ਇਕ ਵਾਰ ਫਿਰ ਕਿਸਾਨਾਂ ਦੇ ਹੱਕ ‘ਚ CM ਮਾਨ ਦਾ ਵੱਡਾ ਫੈਸਲਾ, ਕੀਤਾ ਐਲਾਨ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers