RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਜ਼ੀਰਕਪੁਰ ਖੇਤਰ ‘ਚ ਸਿੱਧੂ ਦੇ ਪੋਸਟਰਾਂ ‘ਤੇ ਮਲੀ ਕਾਲਖ਼, ਕਾਂਗਰਸ ਨੇ ਕਿਹਾ ਵਿਰੋਧੀ ਧਿਰਾਂ ਦੀ ਕਾਰਵਾਈ

Jass Grewal by Jass Grewal
August 7, 2021
in ਪੰਜਾਬ, ਰਾਜਨੀਤੀ
Reading Time: 1 min read
0 0
0

ਮੋਹਾਲੀ ਨਾਲ ਲੱਗਦੇ ਜ਼ੀਰਕਪੁਰ ਅਤੇ ਆਲ਼ੇ-ਦੁਆਲੇ ਦੇ ਖੇਤਰਾਂ ਵਿੱਚ ਨਵਜੋਤ ਸਿੰਘ ਸਿੱਧੂ ਦੇ ਪੋਸਟਰਾਂ ‘ਤੇ ਕਾਲਖ ਮਲੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਜ਼ੀਰਕਪੁਰ ਏਅਰਪੋਰਟ ਰੋਡ ਦੇ ਲਾਈਟਾਂ ਅਤੇ ਇਸ ਦੇ ਆਲ਼ੇ-ਦੁਆਲੇ ਲੱਗੇ ਪੋਸਟਰਾਂ ‘ਤੇ ਲੱਗੇ ਪੋਸਟਰਾਂ ‘ਤੇ ਕਿਸੇ ਸ਼ਰਾਰਤੀ ਤੱਤਾਂ ਵੱਲੋਂ ਰਾਤ ਦੇ ਸਮੇਂ ਇਹ ਕੰਮ ਕੀਤਾ ਗਿਆ ਹੈ।

ਇਹ ਸਾਰੀ ਘਟਨਾ ਮੰਗਲਵਾਰ ਦੀ ਰਾਤ ਦੀ ਹੈ ਅਤੇ ਇਸ ਘਟਨਾ ਦਾ ਪਤਾ ਬੁੱਧਵਾਰ ਦੇ ਸਵੇਰ ਨੂੰ ਲੱਗਿਆ। ਹੁਣ ਤੱਕ ਅਜਿਹਾ ਕਰਨ ਵਾਲੇ ਦੀ ਸ਼ਨਾਖਤ ਨਹੀਂ ਹੋਈ ਹੈ। ਇਹ ਘਟਨਾ ਪੁਲਿਸ ਪ੍ਰਸ਼ਾਸਨ ਦੇ ਕੰਮ ‘ਤੇ ਵੀ ਸਵਾਲ ਚੁੱਕਦੀ ਹੈ ਕਿਉਂਕਿ ਜਿਸ ਥਾਂ ਦੀ ਇਹ ਘਟਨਾ ਹੈ ਉੱਥੇ 24 ਘੰਟੇ ਪੁਲਿਸ ਹੁੰਦੀ ਹੈ ਅਤੇ ਬਕਾਇਦਾ ਇੱਕ ਪੁਲਿਸ ਪੋਸਟ ਵੀ ਹੈ।

ਇਸ ਘਟਨਾ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਲਦ ਤੋਂ ਜਲਦ ਮੁਲਜ਼ਮ ਨੂੰ ਫੜਨ ਦੀ ਗੱਲ ਕਹੀ ਗਈ ਹੈ। ਜ਼ੀਰਕਪੁਰ ਦੇ ਐਮ. ਸੀ ਉਦੈਵੀਰ ਢਿੱਲੋਂ ਇਸ ਮਾਮਲੇ ਨੂੰ ਵਿਰੋਧੀ ਧਿਰਾਂ ਦੀ ਕਾਰਵਾਈ ਆਖਦੇ ਹਨ। ਪੋਸਟਰਾਂ ਨੂੰ ਬਦਲ ਦਿੱਤਾ ਗਿਆ ਹੈ ਅਤੇ ਨਵੇਂ ਪੋਸਟਰ ਲਾ ਦਿੱਤੇ ਗਏ ਹਨ।

ਆਲ ਇੰਡੀਆ ਕਾਂਗਰਸ ਕੋਆਰਡੀਨੇਟਰ ਨਿਰਮੈਲ ਸਿੰਘ ਨਾਲ ਇਸ ਮਾਮਲੇ ‘ਤੇ ਸਵਾਲ ਕਰਨ ‘ਤੇ ਉਨ੍ਹਾਂ ਨੇ ਕਿਹਾ, “ਅਸੀਂ ਚੰਗੇ ਘਰਾਂ ਦੇ ਬੰਦੇ ਹਾਂ! ਜਿਸਨੇ ਇਹ ਕੰਮ ਕਰਨਾ ਸੀ ਉਹ ਕਰ ਗਿਆ, ਅਸੀਂ ਵੀ ਆਪਣਾ ਕੰਮ ਕਰਤਾ। ਅਸੀਂ ਪੋਸਟਰ ਬਦਲ ਦਿੱਤੇ। ਪਰ ਜਿਸਨੇ ਇਹ ਕੰਮ ਕੀਤਾ ਉਸਨੂੰ ਇਹ ਸੋਭਾ ਨਹੀਂ ਦਿੰਦਾ।”

ਜ਼ਿਕਰਯੋਗ ਹੈ ਕਿ ਅਜਿਹਾ ਹੀ ਮਾਮਲਾ 2019 ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਪੁਲਵਾਮਾ ਹਮਲੇ ‘ਤੇ ਦਿੱਤੇ ਗਏ ਬਿਆਨ ਤੋਂ ਹੋਇਆ ਸੀ। ਉਦੋਂ ਭਾਜਪਾ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਪੋਸਟਰਾਂ ‘ਤੇ ਕਾਲਖ ਮਲ ਦਿੱਤਾ ਗਿਆ ਸੀ। ਅਜਿਹਾ ਪਹਿਲੀ ਜਾਂ ਦੂਜੀ ਵਾਰ ਨਹੀਂ ਹੈ ਜਦੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਦੇਸ਼ ਦੇ ਵੱਖ ਵੱਖ ਰਾਜਾਂ ਦੇ ਵਿੱਚ ਅਜਿਹਾ ਹੁੰਦਾ ਰਹਿੰਦਾ ਹੈ।

Previous Post

ਸੁਮੇਧ ਸੈਣੀ ਦੀ ਅਗਾਊਂ ਜਮਾਨਤ ਦੀ ਅਰਜ਼ੀ ਖਾਰਜ, ਕਿਸੇ ਵੇਲੇ ਵੀ ਹੋ ਸਕਦੀ ਹੈ ਗ੍ਰਿਫਤਾਰੀ।

Next Post

ਡਰੱਗਜ਼ ਰੈਕਟ ਮਾਮਲੇ ‘ਚ ED ਦੀ ਸੀਲਬੰਦ ਰਿਪੋਰਟ ਖੋਲ੍ਹਣ ਦੀ ਮੰਗ, ਹਾਈ ਕੋਰਟ ਵੱਲੋਂ ਕੇਂਦਰ ਤੇ ਕੈਪਟਨ ਸਰਕਾਰ ਨੂੰ ਨੋਟਿਸ

Next Post
ਡਰੱਗਜ਼ ਰੈਕਟ ਮਾਮਲੇ ‘ਚ ED ਦੀ ਸੀਲਬੰਦ ਰਿਪੋਰਟ ਖੋਲ੍ਹਣ ਦੀ ਮੰਗ, ਹਾਈ ਕੋਰਟ ਵੱਲੋਂ ਕੇਂਦਰ ਤੇ ਕੈਪਟਨ ਸਰਕਾਰ ਨੂੰ ਨੋਟਿਸ

ਡਰੱਗਜ਼ ਰੈਕਟ ਮਾਮਲੇ 'ਚ ED ਦੀ ਸੀਲਬੰਦ ਰਿਪੋਰਟ ਖੋਲ੍ਹਣ ਦੀ ਮੰਗ, ਹਾਈ ਕੋਰਟ ਵੱਲੋਂ ਕੇਂਦਰ ਤੇ ਕੈਪਟਨ ਸਰਕਾਰ ਨੂੰ ਨੋਟਿਸ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers