RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਹਾਈ ਕੋਰਟ ਨੇ ਕਰਿਸ਼ਮਾ ਕਪੂਰ ਦੇ ਬੱਚਿਆਂ ਦੀ ਪਟੀਸ਼ਨ ‘ਤੇ ਜਾਇਦਾਦਾਂ ਨੂੰ ਸੁਰੱਖਿਅਤ ਰੱਖਣ ਦੇ ਹੁਕਮ ਦਿੱਤੇ

ਦਸਤਾਵੇਜ਼ ਨੂੰ ਆਖਰੀ ਵਸੀਅਤ ਮੰਨਣ ਤੋਂ ਪਹਿਲਾਂ ਪ੍ਰਤੀਵਾਦੀ ਨੰਬਰ ਇੱਕ (ਪ੍ਰਿਆ ਕਪੂਰ) ਨੂੰ ਵਾਦੀਆਂ (ਬੱਚਿਆਂ) ਵੱਲੋਂ ਉਠਾਏ ਗਏ ਸਾਰੇ ਜਾਇਜ਼ ਸ਼ੰਕਿਆਂ ਨੂੰ ਪੂਰੀ ਤਰ੍ਹਾਂ ਦੂਰ ਕਰਨਾ ਹੋਵੇਗਾ।"

Jass Grewal by Jass Grewal
April 30, 2026
in ਦੇਸ਼
Reading Time: 1 min read
0 0
0

ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਮਰਹੂਮ ਉਦਯੋਗਪਤੀ ਸੰਜੇ ਕਪੂਰ ਦੀ ਜਾਇਦਾਦਾਂ ਨੂੰ ਸੁਰੱਖਿਅਤ ਰੱਖਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਸੰਜੇ ਕਪੂਰ ਅਤੇ ਅਦਾਕਾਰਾ ਕਰਿਸ਼ਮਾ ਕਪੂਰ ਦੇ ਬੱਚਿਆਂ ਨੇ ਜਾਇਦਾਦ ਨੂੰ ਲੈ ਕੇ ਜੋ ਸ਼ੰਕੇ ਜਤਾਏ ਹਨ, ਉਨ੍ਹਾਂ ਦੀ ਪਹਿਲੀ ਪਤਨੀ ਪ੍ਰਿਆ ਕਪੂਰ ਨੂੰ ਉਹ ਸਾਰੇ ਸ਼ੰਕੇ ਦੂਰ ਕਰਨੇ ਪੈਣਗੇ। ਇਹ ਸਾਰੀਆਂ ਗੱਲਾਂ ਸਪਸ਼ਟ ਹੋਣ ਤੋਂ ਬਾਅਦ ਹੀ ਸੰਜੇ ਕਪੂਰ ਦੀ ਕਥਿਤ ਵਸੀਅਤ ਨੂੰ ਮਾਨਤਾ ਦਿੱਤੀ ਜਾਵੇਗੀ।

ਜਸਟਿਸ ਜਯੋਤੀ ਸਿੰਘ ਨੇ ਕਰਿਸ਼ਮਾ ਕਪੂਰ ਦੇ ਬੱਚਿਆਂ ਵੱਲੋਂ ਦਾਇਰ ਕੀਤੀ ਅਰਜ਼ੀ ‘ਤੇ ਅੰਤਰਿਮ ਹੁਕਮ ਪਾਸ ਕੀਤੇ, ਜਿਸ ਵਿੱਚ ਪ੍ਰਿਆ ਕਪੂਰ ਨੂੰ ਉਨ੍ਹਾਂ (ਬੱਚਿਆਂ) ਦੇ ਪਿਤਾ ਦੀਆਂ ਜਾਇਦਾਦਾਂ (ਜਿਨ੍ਹਾਂ ਦੀ ਕੀਮਤ ਕਥਿਤ ਤੌਰ ‘ਤੇ 30,000 ਕਰੋੜ ਰੁਪਏ ਦੱਸੀ ਗਈ ਹੈ) ਨੂੰ ਵੇਚਣ ਜਾਂ ਕਿਸੇ ਹੋਰ ਦੇ ਨਾਂ ਕਰਨ ਤੋਂ ਰੋਕਣ ਦੀ ਮੰਗ ਕੀਤੀ ਗਈ ਸੀ।

ਇਹ ਅੰਤਰਿਮ ਅਰਜ਼ੀ ਬੱਚਿਆਂ ਵੱਲੋਂ ਆਪਣੇ ਮਰਹੂਮ ਪਿਤਾ ਦੀ ਜਾਇਦਾਦ ਦੀ ਕਥਿਤ ਵਸੀਅਤ ਨੂੰ ਚੁਣੌਤੀ ਦੇਣ ਵਾਲੇ ਮੁਕੱਦਮੇ ਵਿੱਚ ਦਾਇਰ ਕੀਤੀ ਗਈ ਸੀ।

ਜੱਜ ਨੇ ਕਿਹਾ, “ਸੁਣਵਾਈ ਅਤੇ ਰਿਕਾਰਡ ਦੀ ਜਾਂਚ ਤੋਂ ਬਾਅਦ ਮੇਰਾ ਮੰਨਣਾ ਹੈ ਕਿ ਇਸ ਦਸਤਾਵੇਜ਼ ਨੂੰ ਆਖਰੀ ਵਸੀਅਤ ਮੰਨਣ ਤੋਂ ਪਹਿਲਾਂ ਪ੍ਰਤੀਵਾਦੀ ਨੰਬਰ ਇੱਕ (ਪ੍ਰਿਆ ਕਪੂਰ) ਨੂੰ ਵਾਦੀਆਂ (ਬੱਚਿਆਂ) ਵੱਲੋਂ ਉਠਾਏ ਗਏ ਸਾਰੇ ਜਾਇਜ਼ ਸ਼ੰਕਿਆਂ ਨੂੰ ਪੂਰੀ ਤਰ੍ਹਾਂ ਦੂਰ ਕਰਨਾ ਹੋਵੇਗਾ।”

ਉਨ੍ਹਾਂ ਕਿਹਾ ਕਿ ਬੱਚਿਆਂ ਨੇ ਪਹਿਲੀ ਨਜ਼ਰੇ ਅਜਿਹਾ ਮਾਮਲਾ ਪੇਸ਼ ਕੀਤਾ ਹੈ ਕਿ ਜਿਹੜੀਆਂ ਜਾਇਦਾਦਾਂ ਇਸ ਵਿਵਾਦ ਦਾ ਹਿੱਸਾ ਹਨ, ਉਨ੍ਹਾਂ ਨੂੰ ਮੁਕੱਦਮੇ ਦਾ ਫੈਸਲਾ ਹੋਣ ਤੱਕ ਸੁਰੱਖਿਅਤ ਅਤੇ ਸਾਂਭ ਕੇ ਰੱਖਣਾ ਜ਼ਰੂਰੀ ਹੈ।

ਜਸਟਿਸ ਸਿੰਘ ਨੇ ਹੁਕਮ ਦਿੱਤਾ ਕਿ ਮਰਹੂਮ ਸੰਜੇ ਕਪੂਰ ਦੀਆਂ ਤਿੰਨ ਭਾਰਤੀ ਕੰਪਨੀਆਂ ਵਿੱਚ ਹਿੱਸੇਦਾਰੀ (ਸ਼ੇਅਰ ਹੋਲਡਿੰਗ) ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਦੇ ਨਾਲ ਹੀ ਅਦਾਲਤ ਨੇ ਉਨ੍ਹਾਂ ਦੀਆਂ ਨਿੱਜੀ ਚੀਜ਼ਾਂ, ਜਿਵੇਂ ਕਿ ਕਲਾਕ੍ਰਿਤੀਆਂ (ਆਰਟਵਰਕ) ਆਦਿ ਨੂੰ ਵੇਚਣ ਜਾਂ ਨਸ਼ਟ ਕਰਨ ‘ਤੇ ਵੀ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਸਪਸ਼ਟ ਕੀਤਾ ਕਿ ਉਸ ਨੇ ਵਿਦੇਸ਼ੀ ਅਚੱਲ ਜਾਇਦਾਦਾਂ ਦੇ ਸਬੰਧ ਵਿੱਚ ਕੋਈ ਹੁਕਮ ਪਾਸ ਨਹੀਂ ਕੀਤਾ ਹੈ।

ਜ਼ਿਕਰਯੋਗ ਹੈ ਕਿ ਸੰਜੇ ਕਪੂਰ ਦੀ 12 ਜੂਨ, 2025 ਨੂੰ ਇੰਗਲੈਂਡ ਵਿੱਚ ਇੱਕ ਪੋਲੋ ਮੈਚ ਦੌਰਾਨ ਮੌਤ ਹੋ ਗਈ ਸੀ। ਖਬਰਾਂ ਅਨੁਸਾਰ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਸੀ।

Previous Post

ਵਿਕਰਮ ਦੋਰਾਈਸਵਾਮੀ ਨੇ ਚੀਨ ਦੇ ਨਵੇਂ ਰਾਜਦੂਤ ਵਜੋਂ ਰਾਸ਼ਟਰਪਤੀ ਮੁਰਮੂ ਤੋਂ ਪ੍ਰਮਾਣ ਪੱਤਰ ਕੀਤੇ ਪ੍ਰਾਪਤ

Next Post

‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Next Post
‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

'ਹੁਣ ਬਹੁਤ ਹੋ ਚੁੱਕਾ, ਬੱਸ ਕਰੋ...', ਜੰਮੂ-ਕਸ਼ਮੀਰ 'ਚ ਹਿੰਸਾ ਨੂੰ ਲੈ ਕੇ ਪਾਕਿਸਤਾਨ 'ਤੇ ਭੜਕੇ ਫਾਰੂਕ ਅਬਦੁੱਲਾ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers