ਸੰਯੁਕਤ ਕਿਸਾਨ ਮੋਰਚੇ ਵੱਲੋਂ ਇਕ ਵਾਰ ਮੁੜ ਟਿਕਟਾਂ ਵੰਡਣ ਦਾ ਪ੍ਰੋਗਰਾਮ ਟਾਲਣਾ ਪਿਆ। ਮੋਰਚੇ ਦੇ ਬੁਲਾਰੇ ਨੇ ਟਿਕਟਾਂ ਲਈ ਬਿਨੈ ਵੱਧ ਆਉਣ ਨੂੰ ਇਸ ਦਾ ਕਾਰਨ ਦੱਸਿਆ। ਸੂਤਰਾਂ ਅਨੁਸਾਰ ਕਈ ਕਿਸਾਨ ਸੰਗਠਨ ਆਪਣੇ ਆਗੂਆਂ ਨੂੰ ਟਿਕਟ ਦੇਣ ’ਤੇ ਜ਼ੋਰ ਲਾ ਰਹੇ ਹਨ। ਇਸੇ ਕਾਰਨ ਪਹਿਲਾਂ 14 ਜਨਵਰੀ ਨੂੰ ਟਿਕਟਾਂ ਦੇ ਐਲਾਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ।
