ਬਠਿੰਡਾ ਦੇ ਭਗਤਾ ਭਾਈ ਵਿਖੇ ਸ਼ਾਮ ਨੂੰ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਤਿੰਨ ਨੌਜ਼ਵਾਨ ਰਜਵਾਹੇ ’ਚ ਇਕੱਠੇ ਹੀ ਡੁੱਬ ਗਏ ਤੇ ਉਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ਼ਹਿਰ ’ਚੋਂ ਲੰਘਦੇ ਰੌਂਤਾ ਰਜਵਾਹੇ ’ਚ ਸ਼ਾਮ ਨੂੰ ਤਿੰਨ ਨੌਜ਼ਵਾਨ ਨਵਦੀਪ ਸਿੰਘ, ਵਿਵੇਕ ਕੁਮਾਰ ਤੇ ਪਵਿੱਤਰ ਸਿੰਘ ਨਹਾਉਣ ਲਈ ਪਹੁੰਚੇ। ਡੁੱਬਣ ਤੋਂ ਬਚਣ ਖਾਤਰ ਉਨਾਂ ਇਕ ਰੱਸੀ ਬਾਹਰ ਦਰੱਖਤ ਨਾਲ ਬੰਨ ਦਿੱਤੀ। ਉਹ ਤਿੰਨੇ ਰੱਸੀ ਨੂੰ ਫੜ ਕੇ ਪਾਣੀ ਵਿਚ ਉੱਤਰ ਗਏ। ਜਦੋਂ ਉਹ ਪਾਣੀ ’ਚ ਮਸਤੀ ਕਰ ਰਹੇ ਸਨ ਤਾਂ ਰੱਸੀ ਤਿੰਨਾਂ ਦਾ ਭਾਰ ਨਾ ਸਹਾਰਦੇ ਹੋਏ ਟੁੱਟ ਗਈ।
ਉਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਤੇ ਪਾਣੀ ਦੇ ਤੇਜ਼ ਵਹਾਅ ’ਚ ਡੁੱਬ ਗਏ। ਆਸਪਾਸ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਉਕਤ ਨੂੰ ਬਚਾਉਣ ਖਾਤਰ ਉਪਰਾਲਾ ਕਰਨ ਲੱਗੇ। ਪ੍ਰੰਤੂ ਜਦੋਂ ਤੱਕ ਨੌਜ਼ਵਾਨਾਂ ਨੂੰ ਬਾਹਰ ਕੱਢਿਆ ਗਿਆ, ਉਦੋਂ ਤੱਕ ਦੇਰ ਹੋ ਚੁੱਕੀ ਸੀ। ਲੋਕਾਂ ਨੇ ਉਕਤ ਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਤਿੰਨਾਂ ਨੂੰ ਹੀ ਮਿ੍ਰਤਕ ਕਰਾਰ ਦੇ ਦਿੱਤਾ।
