RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਸੀ.ਐਮ. ਮਾਨ ਦੇ ਟਵੀਟ ਤੋਂ ਬਾਅਦ ਛਿੜੀ ਡਿਜੀਟਲ ਜੰਗ, ਮਜੀਠੀਆ ਤੇ ਖਹਿਰਾ ਨੇ ਦਿੱਤਾ ਮੋੜਵਾਂ ਜਵਾਬ

ਸੀ.ਐਮ. ਮਾਨ ਦੇ ਟਵੀਟ ਤੋਂ ਬਾਅਦ ਛਿੜੀ ਡਿਜੀਟਲ ਜੰਗ, ਮਜੀਠੀਆ ਤੇ ਖਹਿਰਾ ਨੇ ਦਿੱਤਾ ਮੋੜਵਾਂ ਜਵਾਬ

Jass Grewal by Jass Grewal
May 3, 2023
in ਪੰਜਾਬ, ਰਾਜਨੀਤੀ
Reading Time: 1 min read
0 0
0

ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ ਵਿਚ ਮੀਡੀਆ ਅਦਾਰਿਆਂ ਦੇ ਸਿਆਸੀ ਪਰਿਵਾਰਾਂ ਨਾਲ ਸਬੰਧ ਹੋਣ ‘ਤੇ ਸਵਾਲ ਚੁੱਕੇ ਸੀ। ਜਿਸ ਤੋਂ ਬਾਅਦ ਸਿਆਸੀ ਆਗੂਆਂ ਵਿਚ ਡਿਜੀਟਲ ਜੰਗ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਮਾਨ ਦੇ ਟਵੀਟ ਦਾ ਹੁਣ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੋੜਵਾਂ ਜਵਾਬ ਦਿੱਤਾ ਹੈ।

ਇੱਕ ਜ਼ੁਲਮ ਕਰਦੀ ਐ ਤੇ ਇੱਕ ਜ਼ੁਲਮ ਰੋਕਦੀ ਐ..ਤਲਵਾਰ ਤਲਵਾਰ ਚ ਫਰਕ ਹੁੰਦੈ
ਇੱਕ ਕੌਮ ਉੱਤੋਂ ਵਾਰ ਦਿੱਤਾ ਜਾਂਦੈ ਤੇ ਇੱਕ ਦੇ ਉੱਤੋਂ ਕੌਮ ਹੀ ਵਾਰ ਦਿੱਤੀ ਜਾਂਦੀ ਐ ..ਪਰਿਵਾਰ ਪਰਿਵਾਰ ਚ ਫਰਕ ਹੁੰਦੈ
ਇੱਕ ਸਹੂਲਤਾਂ ਦਿੰਦੀ ਐ ਇੱਕ ਮਾਫੀਆ ਪਾਲਦੀ ਐ..ਸਰਕਾਰ ਸਰਕਾਰ ਚ ਫਰਕ ਹੁੰਦੈ
ਇੱਕ ਛਪ ਕੇ ਵਿਕਦੈ ਇੱਕ ਵਿਕ ਕੇ ਛਪਦੈ ਅਖਬਾਰ ਅਖਬਾਰ ਚ ਫਰਕ…

— Bhagwant Mann (@BhagwantMann) May 2, 2023

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸ਼ਾਇਰੋ-ਸ਼ਾਇਰੀ ਕਰਦਿਆਂ ਲਿਖਿਆ, “ਇੱਕ ਦਾ ਇੰਤਜ਼ਾਰ ਹੁੰਦੈ ਇੱਕ ਧੱਕੇ ਨਾਲ ਛਪਾਇਆ ਜਾਂਦੈ… ਇਸ਼ਤਿਹਾਰ-ਇਸ਼ਤਿਹਾਰ ‘ਚ ਬੜਾ ਫ਼ਰਕ ਹੁੰਦੈ। ਪਹਿਲਾਂ ਸੀ ਦੂਜਿਆਂ ਦੇ ਦਿਖਦਾ ਹੁਣ ਆਵਦੀ ਘਰਵਾਲੀ ਦੇ ਗਲ ‘ਚ ਹੁੰਦੈ… ਹਾਰ-ਹਾਰ ਦੇ ਵਿੱਚ ਬੜਾ ਫ਼ਰਕ ਹੁੰਦੈ। ਕੁੱਝ ਰੋਟੀ ਖਾਕੇ ਆਉਂਦੈ ਕੁੱਝ ਦਾਰੂ ਪੀਕੇ ਮਾਰਨ… ਡਕਾਰ-ਡਕਾਰ ‘ਚ ਬੜਾ ਫ਼ਰਕ ਹੁੰਦੈ। ਇੱਕ ਸਿੱਖਾਂ ਲਈ ਲੜਦੈ ਇੱਕ NSA ਲਾਉਂਦੈ… ਸਰਦਾਰ-ਸਰਦਾਰ ‘ਚ ਬੜਾ ਫ਼ਰਕ ਹੁੰਦੈ।

ਇੱਕ ਦਾ ਇੰਤਜ਼ਾਰ ਹੁੰਦੈ ਇੱਕ ਧੱਕੇ ਨਾਲ ਛਪਾਇਆ ਜਾਂਦੈ ਇਸ਼ਤਿਹਾਰ-ਇਸ਼ਤਿਹਾਰ 'ਚ ਬੜਾ ਫ਼ਰਕ ਹੁੰਦੈ

ਪਹਿਲਾਂ ਸੀ ਦੂਜਿਆਂ ਦੇ ਦਿਖਦਾ ਹੁਣ ਆਵਦੀ ਘਰਵਾਲੀ ਦੇ ਗਲ 'ਚ ਹੁੰਦੈ,
ਹਾਰ-ਹਾਰ ਦੇ ਵਿੱਚ ਬੜਾ ਫ਼ਰਕ ਹੁੰਦੈ

ਕੁੱਝ ਰੋਟੀ ਖਾਕੇ ਆਉਂਦੈ ਕੁੱਝ ਦਾਰੂ ਪੀਕੇ ਮਾਰਨ
ਡਕਾਰ-ਡਕਾਰ 'ਚ ਬੜਾ ਫ਼ਰਕ ਹੁੰਦੈ

ਇੱਕ ਸਿੱਖਾਂ ਲਈ ਲੜਦੈ ਇੱਕ NSA ਲਾਉਂਦੈ… https://t.co/YM4K5M2Qzk

— Sukhpal Singh Khaira (@SukhpalKhaira) May 2, 2023

ਇਹ ਟਵਿਟਰ ਜੰਗ ਹਾਲੇ ਇਥੇ ਹੀ ਖ਼ਤਮ ਨਹੀਂ ਹੋਈ ਇਸ ਤੋਂ ਬਾਅਦ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵੀ ਸ਼ਾਇਰਾਨਾਂ ਅੰਦਾਜ਼ ‘ਚ ਸੀ.ਐਮ. ਮਾਨ ਨੂੰ ਕਰਾਰਾ ਜਵਾਬ ਦਿੱਤਾ ਹੈ। ਉਹਨਾਂ ਟਵੀਟ ਕਰਦਿਆਂ ਕਿਹਾ, “ਇੱਕ ਆਪਣੇ ਲੋਕਾਂ ਦੀ ਰੱਖਿਆ ਲਈ ਵਰਤੀ ਜਾਂਦੀ ਇਕ ਦਿੱਲੀ ਦੇ ਪੈਰਾਂ ਵਿਚ ਰੱਖ ਦਿੱਤੀ ਜਾਂਦੀ ਏ…ਤਲਵਾਰ ਤਲਵਾਰ ਵਿਚ ਫ਼ਰਕ ਹੁੰਦੈ। ਇਕ ਬੁੱਢੀ ਉਮਰੇ ਧੀ ਤੋਰਦਾ ਇਕ ਕਿਸੇ ਦੀ ਧੀ ਲੈ ਆਉਂਦਾ…ਪਰਿਵਾਰ ਪਰਿਵਾਰ ਵਿਚ ਫ਼ਰਕ ਹੁੰਦੈ। ਇੱਕ ਪੰਜਾਬ ਨੂੰ ਨੌਕਰੀਆਂ ਦਿੰਦੀ, ਤੇ ਇਕ ਬਾਹਰੋਂ ਬੰਦੇ ਲਿਆ ਇਹਨਾਂ ਨੂੰ ਰਾਜ ਕਰਾਉਂਦੀ…ਸਰਕਾਰ ਸਰਕਾਰ ਵਿਚ ਫ਼ਰਕ ਹੁੰਦੈ। ਇੱਕ ਛੱਪ ਕੇ ਵਿਕਦੈ ਇਕ ਛਪਣ ਤੋਂ ਪਹਿਲਾਂ ਇਸ਼ਤਿਹਾਰ ਅਤੇ ਡਰਾ ਧਮਕਾ ਕੇ ਖਰੀਦ ਲਿਆ ਜਾਂਦਾ…ਅਖ਼ਬਾਰ ਅਖ਼ਬਾਰ ਵਿਚ ਫ਼ਰਕ ਹੁੰਦੈ। ਨੋਟ – ਮੈਨੂੰ ਉਮੀਦ ਹੈ ਪੰਜਾਬ ਦੇ ਸਾਰੇ ਹਮਦਰਦ ਮੇਰੇ ਨਾਲ ਸਹਿਮਤ ਹੋਣਗੇ ਸਿਰਫ 92 ਪੰਜਾਬ ਦੀ ਕੁੱਖੋਂ ਜੰਮਿਆਂ ਨੂੰ ਛੱਡ ਕੇ

https://t.co/QAX0gyBbtF pic.twitter.com/fopNILJt7t

— Bikram Singh Majithia (@bsmajithia) May 2, 2023

ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ‘ਚ ਇਹ ਡਿਜੀਟਲ ਜੰਗ ਕਿਹੜਾ ਨਵਾਂ ਮੋੜ ਲੈਂਦੀ ਹੈ।

Previous Post

27 ਸਾਲਾਂ ਤੋਂ ਜੇਲ੍ਹ ’ਚ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਲੈਕੇ ਸੁਪਰੀਮ ਕੋਰਟ ਦਾ ਆਇਆ ਫੈਸਲਾ

Next Post

ਫਖ਼ਰ-ਏ-ਕੌਮ ਸ.ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਕੀਤੀਆਂ ਗਈਆਂ ਜਲ-ਪ੍ਰਵਾਹ

Next Post
ਫਖ਼ਰ-ਏ-ਕੌਮ ਸ.ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਕੀਤੀਆਂ ਗਈਆਂ ਜਲ-ਪ੍ਰਵਾਹ

ਫਖ਼ਰ-ਏ-ਕੌਮ ਸ.ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਕੀਤੀਆਂ ਗਈਆਂ ਜਲ-ਪ੍ਰਵਾਹ

Recent News

  • ਰਵਨੀਤ ਸਿੰਘ ‌ਬਿੱਟੂ ਨੇ ਰਾਜਾ ਵੜਿੰਗ ’ਤੇ ਚੁੱਕੇ ਸਵਾਲ
  • ਮੈਂ ਗਗਨਦੀਪ ਦੇ ਪਰਿਵਾਰ ਦੀ ਇੱਛਾ ਦੇ ਨਾਲ ਹਾਂ ਖੜ੍ਹਾ- ਰਾਜਾ ਵੜਿੰਗ
  • ਰਾਮਪੁਰਾ ਫੂਲ ਬਲਾਕ ਸੰਮਤੀ ਚੋਣਾਂ ਸੰਬੰਧੀ ਅਰਸ਼ਦੀਪ ਸਿੰਘ ਕਲੇਰ ਨੇ ਦਿੱਤੀ ਜਾਣਕਾਰੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers