RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਸ਼ਰਾਬੀ ਕੁੜੀ ਨੇ ਗੱਡੀ ਸੜਕ ‘ਤੇ ਖੜ੍ਹੀ ਕਰਕੇ ਪੁਲਿਸ ਨਾਲ ਕੀਤੀ ਧੱਕਾ-ਮੁੱਕੀ, ਕੱਢੀਆਂ ਗਾਲ੍ਹਾਂ

ਸ਼ਰਾਬੀ ਕੁੜੀ ਨੇ ਗੱਡੀ ਸੜਕ 'ਤੇ ਖੜ੍ਹੀ ਕਰਕੇ ਪੁਲਿਸ ਨਾਲ ਕੀਤੀ ਧੱਕਾ-ਮੁੱਕੀ, ਕੱਢੀਆਂ ਗਾਲ੍ਹਾਂ

Jass Grewal by Jass Grewal
January 31, 2023
in ਪੰਜਾਬ
Reading Time: 1 min read
0 0
0

ਸ਼ਰਾਬ ‘ਚ ਧੁੱਤ ਹੋ ਕੇ ਹੱਦਾਂ ਟੱਪਣ ਦੀਆਂ ਆਏ ਦਿਨ ਕਈ ਮਾਮਲੇ ਸਾਹਮਣੇ ਆਉਂਦੇ ਹਨ।  ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿਥੇ ਦੇਰ ਰਾਤ ਇਕ ਕੁੜੀ ਨੇ ਬਠਿੰਡਾ-ਚੰਡੀਗੜ੍ਹ ਰੋਡ ‘ਤੇ ਹਾਈਵੋਲਟੇਜ ਡਰਾਮਾ ਕੀਤਾ। ਜਾਣਕਾਰੀ ਮੁਤਾਬਕ ਕੁੜੀ ਆਪਣੇ ਸਾਥੀ ਨਾਲ ਫਾਰਚੂਨਰ ‘ਚ ਸਵਾਰ ਹੋ ਕੇ ਜਾ ਰਹੀ ਸੀ। ਇਸ ਦੌਰਾਨ ਇਕ ਬੱਸ ਚਾਲਕ ਸੜਕ ‘ਤੇ ਬੱਸ ਲਗਾ ਕੇ ਇਕੱਲਾ ਉੱਥੇ ਖੜ੍ਹਾ ਸੀ। ਵਾਹਨ ਸਾਇਡ ਕਰਨ ਨੂੰ ਲੈ ਕੇ ਬੱਸ ਅਤੇ ਕਾਰ ਚਾਲਕ ‘ਚ ਬਹਿਸਬਾਜ਼ੀ ਹੋ ਗਈ, ਜਿਸ ਕਾਰਨ ਸੜਕ ‘ਤੇ ਜਾਮ ਲੱਗ ਗਿਆ। ਭਾਰੀ ਟ੍ਰੈਫਿਕ ਹੋਣ ਦੇ ਚੱਲਦਿਆਂ ਕਿਸੇ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਟ੍ਰੈਫਿਕ ਪੁਲਸ ਕਰਮਚਾਰੀਆਂ ਨੇ ਮੌਕੇ ‘ਤੇ ਆ ਕੇ ਫਾਰਚੂਨਕ ਅਤੇ ਬੱਸ ਚਾਲਕ ਨੂੰ ਵਾਹਨ ਹਟਾਉਣ ਲਈ ਕਿਹਾ। ਇਸ ਦੌਰਾਨ ਗੁੱਸੇ ‘ਚ ਆਈ ਕੁੜੀ ਪੁਲਸ ਕਰਮਚਾਰੀਆਂ ਨਾਲ ਬਹਿਸ ਕਰਨ ਲੱਗ ਪਈ। ਇੰਨਾ ਹੀ ਨਹੀਂ ਕੁੜੀ ਨੇ ਕਾਰ ‘ਚੋਂ ਉਤਰ ਕੇ ਇੰਸਪੈਕਟਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਦੱਸ ਦੇਈਏ ਕਿ ਪੁਲਸ ਕਰਮਚਾਰੀਆਂ ਨਾਲ ਕੋਈ ਵੀ ਮਹਿਲਾ ਕਰਮਚਾਰੀ ਮੌਕੇ ‘ਤੇ ਹਾਜ਼ਰ ਨਹੀਂ ਸੀ, ਜਿਸ ਕਾਰਨ ਉਕਤ ਕੁੜੀ ਪੁਲਸ ਕਰਮਚਾਰੀਆਂ ‘ਤੇ ਹਾਵੀ ਹੁੰਦੀ ਰਹੀ। ਪੁਲਸ ਨੇ ਆਪਣੇ ਉੱਪਰ ਲੱਗਣ ਵਾਲੇ ਦੋਸ਼ਾਂ ਤੋਂ ਬਚਾਅ ਕਰਨ ਲਈ ਕੁੜੀ ਦੇ ਹਾਈਵੋਲਟੇਜ਼ ਡਰਾਮੇ ਦੀ ਪੂਰੀ ਵੀਡੀਓ ਬਣਾਈ। ਇਸ ਤੋਂ ਇਲਾਵਾ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਕੇ ਮੌਕੇ ‘ਤੇ ਮਹਿਲਾ ਪੁਲਸ ਫੋਰਸ ਨੂੰ ਵੀ ਬੁਲਾਇਆ।

ਇਸ ਸਬੰਧੀ ਗੱਲ ਕਰਦਿਆਂ ਬਠਿੰਡਾ ਕੈਂਟ ਪੁਲਸ ਥਾਣੇ ਦੇ ਐੱਸ. ਐੱਸ. ਓ. ਪਾਰਸ ਚਾਹਲ ਨੇ ਕਿਹਾ ਕਿ ਫਾਰਚੂਨਰ ਕਾਰ ਚਾਲਕ ਅਤੇ ਬੱਸ ਚਾਲਕ ਦੀ ਆਪਸੀ ਬਹਿਸਬਾਜ਼ੀ ਹੋਈ ਸੀ, ਜਿਸ ਕਾਰਨ ਟ੍ਰੈਫਿਕ ਜਾਮ ਲੱਗ ਗਿਆ ਸੀ। ਜਦੋਂ ਟ੍ਰੈਫਿਕ ਪੁਲਸ ਨੇ ਦੋਹਾਂ ਵਾਹਨਾਂ ਨੂੰ ਹਟਾਉਣ ਲਈ ਕਿਹਾ ਤਾਂ ਇਕ ਕੁੜੀ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Tags: Bathindabathinda newspunjabpunjabi news
Previous Post

ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਪੰਜਾਬ ਸਰਕਾਰ ਦੇ ਜਾਰੀ ਹੋਏ ਹੁਕਮ

Next Post

ਆਸਾਰਾਮ ਬਾਪੂ ਨੂੰ ਵੱਡਾ ਝਟਕਾ, ਔਰਤ ਨਾਲ ਜ਼ਬਰ-ਜਨਾਹ ਕਰਨ ਦੇ ਮਾਮਲੇ ‘ਤੇ ਆਇਆ ਅਦਾਲਤ ਦਾ ਫੈਸਲਾ

Next Post
ਔਰਤ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਆਸਾਰਾਮ, ਅੱਜ ਅਦਾਲਤ ਸੁਣਾਏਗੀ ਸਜ਼ਾ

ਆਸਾਰਾਮ ਬਾਪੂ ਨੂੰ ਵੱਡਾ ਝਟਕਾ, ਔਰਤ ਨਾਲ ਜ਼ਬਰ-ਜਨਾਹ ਕਰਨ ਦੇ ਮਾਮਲੇ ‘ਤੇ ਆਇਆ ਅਦਾਲਤ ਦਾ ਫੈਸਲਾ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers