RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਵੱਡੀ ਖ਼ਬਰਃ ਬਠਿੰਡਾ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਵੱਡੀ ਖ਼ਬਰਃ ਬਠਿੰਡਾ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Jass Grewal by Jass Grewal
May 19, 2023
in ਪੰਜਾਬ
Reading Time: 1 min read
0 0
0

ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਬਦ-ਤੋਂ-ਬਦਤਰ ਹੁੰਦੀ ਜਾ ਰਹੀ। ਹੁਣ ਸ਼ਰਾਰਤੀ ਅਨਸਰਾਂ ਵਲੋਂ ਸਿਰਫ ਇਕ ਵਿਅਕਤੀ ਨੂੰ ਨਹੀਂ ਬਲਕਿ ਪੂਰੇ ਜ਼ਿਲ੍ਹੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਕ ਸ਼ਖ਼ਸ ਵੱਲੋਂ ਬਠਿੰਡਾ ‘ਚ ਬੰਬ ਧਮਾਕੇ ਕਰਵਾਉਣ ਦੀਆਂ ਧਮਕੀਆਂ ਨਾਲ ਭਰੀਆਂ ਚਿੱਠੀਆਂ ਸਿਆਸੀ ਆਗੂਆਂ, ਅਫ਼ਸਰਾਂ ਅਤੇ ਵਪਾਰੀਆਂ ਨੂੰ ਭੇਜੀਆਂ ਗਈਆਂ ਹਨ। ਇਸ ਸਬੰਧੀ ਗੱਲ ਕਰਦਿਆਂ ਬਠਿੰਡਾ ਦੇ ਐੱਸ. ਐੱਸ. ਪੀ. ਗੁਰਨੀਤ ਖੁਰਾਣਾ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ‘ਚ ਐੱਫ਼. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਧਮਕੀਆਂ ਦੇਣ ਵਾਲਾ ਵਿਅਕਤੀ ਜਲਦ ਹੀ ਪੁਲਸ ਦੀ ਗ੍ਰਿਫ਼ਤ ‘ਚ ਹੋਵੇਗਾ। ਐੱਸ. ਐੱਸ. ਪੀ. ਨੇ ਕਿਹਾ ਕਿ ਇਹ ਧਮਕੀ ਭਰੀਆਂ ਚਿੱਠੀਆਂ ਪੋਸਟਮੈਨ ਜ਼ਰੀਏ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੁਲਸ ਨੂੰ 6 ਅਜਿਹੀਆਂ ਚਿੱਠੀਆਂ ਬਰਾਮਦ ਹੋਈਆਂ ਹਨ, ਜਿਨ੍ਹਾਂ ‘ਚੋਂ ਇਕ ਅਸਲੀ ਤੇ ਬਾਕੀ ਫੋਟੋਕਾਪੀਆਂ ਹਨ। ਉਨ੍ਹਾਂ ਆਖਿਆ ਕਿ ਚਿੱਠੀਆਂ ‘ਚ ਜਿਨ੍ਹਾਂ ਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਪੁਲਸ ਵੱਲੋਂ ਉਨ੍ਹਾਂ ਥਾਵਾਂ ‘ਤੇ ਸਖ਼ਤ ਸੁਰੱਖਿਆ ਦੇ ਪ੍ਰਬੰਧ ਕਰ ਦਿੱਤੀ ਗਏ ਹਨ ਤਾਂ ਜੋ ਕੋਈ ਵੀ ਵੱਡੀ ਵਾਰਦਾਤ ਹੋਣ ਤੋਂ ਰੋਕੀ ਜਾ ਸਕੇ ਅਤੇ ਪੁਲਸ ਨੂੰ ਬਾਅਦ ਵਿਚ ਸ਼ਰਮਿੰਦਾ ਨਾ ਹੋਣਾ ਪਵੇ।

ਦੱਸ ਦੇਈਏ ਕਿ ਧਮਕੀ ਭਰੀਆਂ ਚਿੱਠੀਆਂ ‘ਚ ਧਮਕੀ ਦੇਣ ਵਾਲੇ ਵਿਅਕਤੀ ਵੱਲੋਂ ਲਿਖਿਆ ਗਿਆ ਹੈ ਕਿ ਤੁਹਾਨੂੰ ਜਾਣ ਕੇ ਬਹੁਤ ਖ਼ੁਸ਼ਖਬਰੀ ਹੋਵੇਗੀ ਕਿ 7 ਜੂਨ 2023 ਨੂੰ ਬਠਿੰਡਾ ਸ਼ਹਿਰ ‘ਚ ਘੱਟੋਂ-ਘੱਟ 10 ਥਾਵਾਂ ‘ਤੇ ਬੰਬ ਧਮਾਕੇ ਹੋਣ ਜਾ ਰਹੇ ਹਨ ਤੇ ਸਾਰਾ ਸਾਮਾਨ ਪਹੁੰਚ ਚੁੱਕਿਆ ਹੈ। ਹੁਣ ਇਹ ਪੁਲਸ ਤੇ ਮਿਲਟਰੀ ਦੇ ਬਸ ਦੀ ਗੱਲ ਨਹੀਂ ਹੈ ਤੇ ਬਠਿੰਡਾ ਨੂੰ ਤਾਂ ਹੁਣ ਰੱਬ ਹੀ ਬਚਾ ਸਕਦਾ ਹੈ। ਉਸ ਨੇ ਅੱਗੇ ਲਿਖਿਆ ਕਿ ਬੰਬ ਚੱਲਣ ਵਾਲੀਆਂ ਥਾਵਾਂ ਇਸ ਪ੍ਰਕਾਰ ਹਨ- ਕਿਲਾ, ਜੱਸੀ, ਰੇਲਵੇ ਸਟੇਸ਼ਨ, ਅਦੇਸ਼ ਹਸਪਤਾਲ, ਮਿੰਨੀ ਸਕੱਤਰੇਤ ਐੱਸ. ਐੱਸ. ਪੀ. ਦਫ਼ਤਰ, ਬਠਿੰਡਾ ਜੇਲ੍ਹ, ਆਈ. ਟੀ. ਆਈ. ਪੁਲ, ਮਿੱਤਲ ਮੋਲ, ਨਵੀਂ ਕਾਰ ਪਾਰਕਿੰਗ, ਨਿਰੰਕਾਰੀ ਭਵਨ, ਕਿਸਾਨ ਧਰਨੇ। ਉਸ ਨੇ ਲਿਖਿਆ ਕਿ ਅਸੀਂ ਇਹ ਬੰਬ ਧਮਾਕੇ ਡਰੋਨ ਨਾਲ ਜਾ ਰਿਮੋਟ ਨਾਲ 100 ਫ਼ੀਸਦੀ ਕਰਾਂਗੇ। ਅੰਮ੍ਰਿਤਸਰ ਬੰਬ ਧਮਾਕੇ ਤਾਂ ਟ੍ਰੇਲਰ ਸੀ, ਫਿਲਮ ਤਾਂ ਬਾਕੀ ਹੈ। ਜੇ ਰੋਕ ਸਕਦੇ ਹੋ ਤਾਂ ਰੋਕ ਲਵੋ। ਅਸੀਂ ਪੰਜਾਬ ‘ਚ ਹਿੰਦੂ ਤੇ ਮੁਸਲਮਾਨ ਰਹਿਣ ਨਹੀਂ ਦੇਵਾਂਗੇ। ਅੰਤ ਉਸ ਨੇ ਲਿਖਿਆ ਮੈਨੂੰ ਫੜ ਕੇ ਦਿਖਾਓ। ਮੰਨਾ, ਖਾਲਿਸਥਾਨ ਸਾਡਾ ਮਿਸ਼ਨ ਹੈ, ਜ਼ਿੰਦਾਬਾਦ ਹੈ ਤੇ ਸਦਾ ਜ਼ਿੰਦਾਬਾਦ ਰਹੇਗਾ।

Previous Post

BIG NEWS: ਬੰਦ ਹੋਏ 2000 ਦੇ ਨੋਟ, RBI ਨੇ ਲਿਆ ਵੱਡਾ ਫੈਸਲਾ

Next Post

ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ‘ਚ ਗ੍ਰੰਥੀ ਸਿੰਘ ‘ਤੇ ਹਮਲਾ, ਹਸਪਤਾਲ ਕਰਵਾਇਆ ਭਰਤੀ

Next Post
ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ‘ਚ ਗ੍ਰੰਥੀ ਸਿੰਘ ‘ਤੇ ਹਮਲਾ, ਹਸਪਤਾਲ ਕਰਵਾਇਆ ਭਰਤੀ

ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ‘ਚ ਗ੍ਰੰਥੀ ਸਿੰਘ ‘ਤੇ ਹਮਲਾ, ਹਸਪਤਾਲ ਕਰਵਾਇਆ ਭਰਤੀ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers