ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਸਨਿਚਰਵਾਰ ਦੇਰ ਰਾਤ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ‘ਚ ਜੇਲ੍ਹ੍ਹ ਭੇਜ ਦਿੱਤਾ, ਜਿਥੇ ਉਸ ਨੂੰ ਕੋਵਿਡ ਨਿਯਮਾਂ ਤਹਿਤ ਇਕਾਂਤਵਾਸ ‘ਚ ਰੱਖਿਆ ਗਿਆ ਹੈ | ਸੀਨੀਅਰ ਇਸਤਗਾਸਾ ਅਧਿਕਾਰੀ ਐਸ.ਪੀ. ਯਾਦਵ ਨੇ ਦੱਸਿਆ ਕਿ ਇਕ ਮੈਡੀਕਲ ਟੀਮ ਨੇ ਅਪਰਾਧ ਸ਼ਾਖਾ ਦੇ ਦਫ਼ਤਰ ‘ਚ ਆਸ਼ੀਸ਼ ਮਿਸ਼ਰਾ ਦੀ ਜਾਂਚ ਕੀਤੀ ਅਤੇ ਬਾਅਦ ‘ਚ ਉਸ ਨੂੰ ਨਿਆਇਕ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਨੇ ਆਸ਼ੀਸ਼ ਮਿਸ਼ਰਾ ਨੂੰ ਜੇਲ੍ਹ੍ਹ ਭੇਜ ਦਿੱਤਾ | ਉਨ੍ਹਾਂ ਦੱਸਿਆ ਕਿ ਆਸ਼ੀਸ਼ ਮਿਸ਼ਰਾ ਦੇ ਪੁਲਿਸ ਰਿਮਾਂਡ ਲਈ ਇਕ ਅਰਜ਼ੀ ਨਿਆਇਕ ਮੈਜਿਸਟੇ੍ਰਟ ਕੋਲ ਦਾਇਰ ਕਰਵਾਈ ਗਈ ਹੈ, ਜਿਸ ‘ਤੇ ਸੁਣਵਾਈ ਸੋਮਵਾਰ ਨੂੰ 11 ਵਜੇ ਹੋਵੇਗੀ | ਇਲਾਕੇ ‘ਚ ਮੋਨੂੰ ਭਈਆ ਦੇ ਨਾਂਅ ਨਾਲ ਜਾਣੇ ਜਾਂਦੇ ਆਸ਼ੀਸ਼ ਮਿਸ਼ਰਾ ਨੇ ਜ਼ਿਲ੍ਹਾ ਜੇਲ੍ਹ੍ਹ ‘ਚ ਰਾਤ ਬਿਤਾਈ | ਯਾਦਵ ਨੇ ਦੱਸਿਆ ਕਿ ਸ਼ੁਰੂਆਤ ‘ਚ ਕੈਦੀਆਂ ਨੂੰ ਮੁੱਖ ਬੈਰਕ ਤੋਂ ਦੂਰ ਇਕਾਂਤਵਾਸ ‘ਚ ਰੱਖਿਆ ਜਾਂਦਾ ਹੈ | ਉਸ ਨੂੰ ਜੇਲ੍ਹ੍ਹ ਦਾ ਖਾਣਾ ਦਿੱਤਾ ਜਾ ਰਿਹਾ ਹੈ | ਇਕਾਂਤਵਾਸ ਮਿਆਦ 14 ਦਿਨਾਂ ਦੀ ਹੈ ਅਤੇ ਉਸ ਦੇ ਮੈਡੀਕਲ ਟੈਸਟ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਧਮਕੀ ਦੀ ਧਾਰਨਾ ਦਾ ਦਿ੍ਸ਼ਟੀਕੋਣ ਵੀ ਹੈ ਪਰ ਉਨ੍ਹਾਂ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ | ਆਸ਼ੀਸ਼ ਮਿਸ਼ਰਾ ਨੂੰ 21 ਨੰਬਰ ਬੈਰਕ ‘ਚ ਰੱਖਿਆ ਗਿਆ ਹੈ |
