ਰਾਸ਼ਟਰਪਤੀ ਭਵਨ ਵਲੋਂ ਸੋਮਵਾਰ ਨੂੰ ਜਾਰੀ ਬਿਆਨ ‘ਚ ਦੱਸਿਆ ਗਿਆ ਹੈ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਆਪਣੇ 2 ਦਿਨਾਂ ਪੰਜਾਬ ਤੇ ਹਰਿਆਣਾ ਦੌਰੇ ‘ਤੇ ਮੰਗਲਵਾਰ ਨੂੰ ਜਾਣਗੇ | ਜਿਸ ਦੌਰਾਨ ਰਾਸ਼ਟਰਪਤੀ ਮੰਗਲਵਾਰ ਨੂੰ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਸ਼ਤਾਬਦੀ ਵਰ੍ਹੇ ਦੇ ਜਸ਼ਨਾਂ ‘ਚ ਸ਼ਾਮਿਲ ਹੋਣਗੇ | ਰਾਸ਼ਟਰਪਤੀ ਬੁੱਧਵਾਰ ਨੂੰ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ‘ਚ ਸੂਈ ਪਿੰਡ ਦਾ ਦੌਰਾ ਕਰਨਗੇ, ਜਿਥੇ ਉਹ ਮਹਾਦੇਵੀ ਪ੍ਰਮੇਸ਼ਵਰੀ ਦਾਸ ਜਿੰਦਲ ਚੈਰੀਟੇਬਲ ਟਰੱਸਟ ਵਲੋਂ ‘ਆਦਰਸ਼ ਗ੍ਰਾਮ’ ਵਜੋਂ ਵਿਕਸਤ ਕੀਤੇ ਜਾ ਰਹੇ ਇਸ ਪਿੰਡ ਲਈ ਜਨਤਕ ਸਹੂਲਤਾਂ ਦਾ ਉੁਦਘਾਟਨ ਕਰਨਗੇ |
