RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਦਾ ਚੰਨੀ ਨੂੰ ਜਵਾਬ, “ਹੋਰ 2-4 ਦਿਨ ਲੈ ਲਓ…

ਮੁੱਖ ਮੰਤਰੀ ਭਗਵੰਤ ਮਾਨ ਦਾ ਚੰਨੀ ਨੂੰ ਜਵਾਬ, “ਹੋਰ 2-4 ਦਿਨ ਲੈ ਲਓ…

Jass Grewal by Jass Grewal
May 23, 2023
in ਪੰਜਾਬ, ਰਾਜਨੀਤੀ
0 0
0
ਮੁੱਖ ਮੰਤਰੀ ਭਗਵੰਤ ਮਾਨ ਦਾ ਚੰਨੀ ਨੂੰ ਜਵਾਬ, “ਹੋਰ 2-4 ਦਿਨ ਲੈ ਲਓ…

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਵਿਖੇ ਪਹੁੰਚੇ। ਇਸ ਦੌਰਾਨ ਉਹਨਾਂ ਨੇ ਪੰਜਾਬ ਪੁਲਿਸ ਨੂੰ ਹੋਰ ਅਪਡੇਟ ਕਰਨ ਲਈ ਪੰਜਾਬ ਪੁਲਸ ਦੀਆਂ 98 ਨਵੀਆਂ ਹਾਈਟੈੱਕ ਐਮਰਜੈਂਸੀ ਰਿਸਪਾਂਸ ਵ੍ਹੀਕਲ ਗੱਡੀਆਂ ਨੂੰ ਹਰੀ ਝੰਡੀ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਈ.ਵੀ.ਆਰ ਗੱਡੀਆਂ, ਐੱਮ. ਡੀ. ਟੀ ਅਤੇ ਜੀ. ਪੀ. ਐੱਸ. ਸਿਸਟਮ ਨਾਲ ਲੈਸ ਹਨ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਬਹੁਤ ਸਾਰੇ ਗੈਰ-ਸਮਾਜਿਕ ਤੱਤ ਇਸ ‘ਤੇ ਬੁਰੀ ਨਜ਼ਰ ਰੱਖਦੇ ਹਨ ਅਤੇ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਨੂੰ ਪੰਜਾਬ ਪੁਲਸ ਬਹੁਤ ਬਹਾਦਰੀ ਨਾਲ ਨਾਕਾਮ ਕਰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਪੰਜਾਬ ਪੁਲਸ ਨੂੰ ਅਪਡੇਟ ਕਰਨਾ ਅਤੇ ਸਮੇਂ ਦਾ ਹਾਣੀ ਬਣਾਉਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਪੁਰਾਣੇ ਯੰਤਰ ਇੰਨੇ ਕਾਰਗਾਰ ਸਾਬਿਤ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਪੁਲਸ ਦੇ ਬੇੜੇ ‘ਚ 98 ਐਮਰਜੈਂਸੀ ਰਿਸਪਾਂਸ ਵ੍ਹੀਕਲ ਸ਼ਾਮਲ ਹੋਏ ਹਨ। ਇਨ੍ਹਾਂ ‘ਚ 86 ਮਹਿੰਦਰਾ ਬਲੈਰੋ ਹਨ ਅਤੇ 12 ਮਾਰੂਤੀ ਇਰਟਿਗਾ ਕਾਰਾਂ ਸ਼ਾਮਲ ਹਨ।

ਇਸ ਤੋਂ ਬਾਅਦ ਭਾਣਜੇ ਵੱਲੋਂ 2 ਕਰੋੜ ਦੀ ਰਿਸ਼ਵਤ ਲਏ ਜਾਣ ਦੇ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਚੰਨੀ ਦੇ ਬਿਆਨ ਦਾ ਜਵਾਬ ਦਿੰਦਿਆਂ ਬਾਰੇ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ 2-4 ਦਿਨ ਹੋਰ ਲਾ ਕੇ ਭਾਣਜਿਆਂ ਅਤੇ ਭਤੀਜਿਆਂ ਨੂੰ ਪੁੱਛ ਲੈਣ ਕਿਉਂਕਿ ਹੋ ਸਕਦਾ ਕਿ ਉਹ ਚੰਨੀ ਸਾਹਿਬ ਨੂੰ ਪੁੱਛੇ ਬਿਨਾਂ ਕੰਮ ਕਰਦੇ ਹੋਣ, ਨਹੀਂ ਤਾਂ ਉਨ੍ਹਾਂ ਨੇ ਖਿਡਾਰੀ ਸਾਹਮਣੇ ਲੈ ਆਉਣਾ ਹੈ ਤਾਂ ਫਿਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਜੋ ਵੀ ਕਾਨੂੰਨ ਤੋੜੇਗਾ, ਉਸ ‘ਤੇ ਪਰਚਾ ਹੋਵੇਗਾ ਅਤੇ ਜਿਹੜਾ ਕਾਨੂੰਨ ਮੁਤਾਬਕ ਪਰਚਾ ਬਣਦਾ ਹੈ, ਉਹ ਅਸੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਇਹ ਪਤਾ ਹੈ ਕਿ ਪੰਜਾਬ ‘ਚ ਬੀਤੇ 14 ਮਹੀਨਿਆਂ ਦੌਰਾਨ ਝੂਠੇ ਪਰਚੇ ਪੈਣੇ ਬੰਦ ਹੋ ਗਏ ਹਨ ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕਿ ਜੇਕਰ ਮੈਂ ਇਕ ਰੁਪਿਆ ਵੀ ਆਪਣੇ ਭਾਣਜੇ, ਭਤੀਜੇ ਜਾਂ ਕਿਸੇ ਹੋਰ ਰਿਸ਼ਤੇਦਾਰ ਤੋਂ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਰਿਸ਼ਵਤ ਵਜੋਂ ਖਾਧਾ ਹੋਵੇਂ ਤਾਂ ਮੈਂ ਵਾਹਿਗੁਰੂ ਦਾ ਦੇਣਦਾਰ ਹਾਂ।

ਇਸਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ ‘ਚ ਪੰਜਾਬ ਪੁਲਸ ਨਾਲ ਸਬੰਧਿਤ ਕਾਫ਼ੀ ਕੰਮ ਹੋਣਗੇ ਅਤੇ ਇਸ ਦੇ ਲਈ 41 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ। ਸਾਈਬਰ ਦੇ ਮਾਮਲੇ ‘ਚ ਵੀ ਅਸੀਂ ਪੂਰੀ ਤਰ੍ਹਾਂ ਅਪਡੇਟ ਹੋਵਾਂਗੇ ਅਤੇ ਇਸ ਦੇ ਲਈ 30 ਕਰੋੜ ਰੁਪਏ ਖ਼ਰਚੇ ਗਏ ਹਨ। ਪੰਜਾਬ ਪੁਲਸ ਨੂੰ ਬਜਟ ਦੀ ਕੋਈ ਕਮੀ ਨਹੀਂ ਰੱਖੀ ਜਾਵੇਗੀ। ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਬਿਲਕੁਲ ਨਹੀਂ ਟੁੱਟਣ ਦਿੱਤਾ ਜਾਵੇਗਾ। ਇਸ ਮੌਕੇ ਕੇਂਦਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਕੇਂਦਰ ‘ਚ ਭਾਜਪਾ ਸਰਕਾਰ ਆਈ ਹੈ ਤਾਂ ਸੂਬਿਆਂ ਤੋਂ ਉਨ੍ਹਾਂ ਦੇ ਹੱਕ ਲਗਾਤਾਰ ਖੋਹੇ ਜਾ ਰਹੇ ਹਨ।

Previous Post

ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਗਏ ‘ਆਪ’ ਵਿਧਾਇਕ ਅਮਿਤ ਰਤਨ ਨੂੰ ਮਿਲੀ ਜ਼ਮਾਨਤ

Next Post

ਜੇਕਰ ਮੈਂ ਪੈਸੇ ਲਏ ਹੋਣ ਤਾਂ ਮੈਂ… ਆਪਣੇ ‘ਤੇ ਲੱਗੇ ਇਲਜ਼ਾਮਾਂ ਦੀ ਚੰਨੀ ਨੇ ਗੁਰੂ ਘਰ ਜਾਕੇ ਦਿੱਤੀ ਸਫ਼ਾਈ

Next Post
ਜੇਕਰ ਮੈਂ ਪੈਸੇ ਲਏ ਹੋਣ ਤਾਂ ਮੈਂ… ਆਪਣੇ ‘ਤੇ ਲੱਗੇ ਇਲਜ਼ਾਮਾਂ ਦੀ ਚੰਨੀ ਨੇ ਗੁਰੂ ਘਰ ਜਾਕੇ ਦਿੱਤੀ ਸਫ਼ਾਈ

ਜੇਕਰ ਮੈਂ ਪੈਸੇ ਲਏ ਹੋਣ ਤਾਂ ਮੈਂ… ਆਪਣੇ ‘ਤੇ ਲੱਗੇ ਇਲਜ਼ਾਮਾਂ ਦੀ ਚੰਨੀ ਨੇ ਗੁਰੂ ਘਰ ਜਾਕੇ ਦਿੱਤੀ ਸਫ਼ਾਈ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers