ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਲੱਖਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਬੱਬੂ ਮਾਨ ਨਾਲ ਜੁੜੀ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਪੰਜਾਬੀ ਗਾਇਕ ਬੱਬੂ ਮਾਨ ਦਾ ਟਵਿਟਰ ਅਕਾਊਂਟ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਹੈ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਬੱਬੂ ਮਾਨ ਦਾ ਅੱਜ ਜਨਮਦਿਨ ਵੀ ਹੈ ਪਰ ਉਹਨਾਂ ਦੇ ਜਨਮਦਿਨ ‘ਤੇ ਹੀ ਉਹਨਾਂ ਵੱਗਾ ਝਟਕਾ ਲੱਗਿਆ ਹੈ। ਦਸ ਦਈਏ ਕਿ ਮਾਨ ਨੂੰ ਕੁਝ ਦਿਨ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਟਵਿੱਟਰ ਨੇ ਕਾਨੂੰਨੀ ਮੰਗ ਨੂੰ ਦੇਖਦੇ ਹੋਏ ਇਹ ਕਾਰਵਾਈ ਕੀਤੀ ਹੈ। ਬੱਬੂ ਮਾਨ ਦੇ ਟਵਿੱਟਰ ‘ਤੇ 2 ਲੱਖ 42 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ।

ਦਸਣਯੋਗ ਹੈ ਕਿ ਪੰਜਾਬੀ ਗਾਇਕ ਬੱਬੂ ਮਾਨ ਦਾ ਜਨਮ 29 ਮਾਰਚ 1975 ਨੂੰ ਇੱਕ ਪੰਜਾਬੀ ਜੱਟ ਕਿਸਾਨ ਦੇ ਪਰਿਵਾਰ ਵਿੱਚ ਹੋਇਆ ਸੀ। ਪੰਜਾਬੀ ਗਾਇਕ ਬੱਬੂ ਮਾਨ ਅੱਜ ਯਾਨਿ 29 ਮਾਰਚ ਨੂੰ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ।
ਬੱਬੂ ਮਾਨ 2 ਭੈਣਾਂ ਦੇ ਇਕੱਲੇ ਭਰਾ ਹਨ।ਉਨ੍ਹਾਂ ਦਾ ਅਸਲੀ ਨਾਂ ਤਜਿੰਦਰ ਸਿੰਘ ਮਾਨ ਹੈ, ਪਰ ਇਨ੍ਹਾਂ ਦੇ ਘਰ ‘ਚ ਸਾਰੇ ਇਨ੍ਹਾਂ ਨੂੰ ਬੱਬੂ ਕਹਿੰਦੇ ਸੀ। ਗਾਇਕ ਦੇ ਦੋਸਤ ਵੀ ਇਨ੍ਹਾਂ ਨੂੰ ਬੱਬੂ ਹੀ ਕਹਿ ਕੇ ਬੁਲਾਉਂਦੇ ਸੀ, ਇਸ ਲਈ ਬੱਬੂ ਮਾਨ ਨਾਂ ਨਾਲ ਉਹ ਮਸ਼ਹੂਰ ਹੋ ਗਏ। ਕਿਹਾ ਜਾਂਦਾ ਹੈ ਕਿ ਬੱਬੂ ਮਾਨ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਗੀਤ 7 ਸਾਲ ਦੀ ਉਮਰ ;ਚ ਗਾਇਆ ਸੀ। ਬੱਬੂ ਮਾਨ ਨੇ ਆਪਣੇ ਸਕੂਲ ਦੇ ਫੰਕਸ਼ਨ ‘ਚ ਇਹ ਗਾਣਾ ਗਾਇਆ ਸੀ। ਇਹ ਬੱਬੂ ਮਾਨ ਦੀ ਪਹਿਲੀ ਸਟੇਜ ਪਰਫਾਰਮੈਂਸ ਸੀ। ਬੱਬੂ ਮਾਨ ਦੇ ਅੰਦਰ ਬਚਪਨ ਤੋਂ ਹੀ ਗਾਇਕੀ ਤੇ ਸੰਗੀਤ ਲਈ ਕਾਫੀ ਪਿਆਰ ਸੀ। ਮਾਨ ਨੇ 16 ਸਾਲ ਦੀ ਉਮਰ ‘ਚ ਹੀ ਮਿਊਜ਼ਿਕ ਕੰਪੋਜ਼ ਕਰਨਾ ਸ਼ੁਰੂ ਕਰ ਦਿੱਤਾ ਸੀ।
