RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਫ਼ਾਜ਼ਿਲਕਾ ਨੇੜੇ ਅਣਖ ਖ਼ਾਤਰ ਪ੍ਰੇਮੀ ਜੋੜੇ ਦਾ ਕਤਲ|

Jass Grewal by Jass Grewal
October 18, 2021
in ਪੰਜਾਬ
Reading Time: 1 min read
0 0
0

ਖੂਈਆਂ ਸਰਵਰ ਦੇ ਨਾਲ ਪੈਂਦੇ ਪਿੰਡ ਸੱਪਾਂ ਵਾਲੀ ਵਿਖੇ ਇਕ ਦਿਲ ਕੰਬਾਊ ਘਟਨਾ ਨੂੰ ਅੰਜਾਮ ਦਿੰਦਿਆਂ ਅਣਖ ਖ਼ਾਤਰ ਪ੍ਰੇਮੀ ਜੋੜੇ ਦਾ ਕਤਲ ਕਰਕੇ ਸ਼ਰੇ੍ਹਆਮ ਲਾਸ਼ਾਂ ਨੂੰ ਪਿੰਡ ਦੇ ਚੌਰਾਹੇ ਵਿਚ ਸੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਕਰੀਬ 20 ਦਿਨ ਪਹਿਲਾਂ ਪਿੰਡ ਦਾ ਹੀ ਨੌਜਵਾਨ ਰੋਹਤਾਸ਼ ਪੁੱਤਰ ਭਗਤ ਸਿੰਘ ਆਪਣੇ ਹੀ ਪਿੰਡ ਦੀ ਲੜਕੀ ਸੁਮਨ ਰਾਣੀ ਪੁੱਤਰੀ ਕਾਲੀ ਰਾਮ ਨੂੰ ਵਰਗਲਾ ਕੇ ਲੈ ਗਿਆ ਸੀ ਅਤੇ ਕਰੀਬ 2 ਹਫ਼ਤੇ ਪਹਿਲਾਂ ਉਸ ਨੇ ਅਦਾਲਤ ‘ਚ ਜਾ ਕੇ ਵਿਆਹ ਕਰਵਾ ਲਿਆ ਸੀ, ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲੇ ਲੜਕੇ ਅਤੇ ਲੜਕੀ ਦੀ ਭਾਲ ਕਰ ਰਹੇ ਸਨ | ਲੋਕਾਂ ਦੇ ਦੱਸਣ ਮੁਤਾਬਿਕ ਲੜਕਾ ਮੋਗਾ ਜ਼ਿਲ੍ਹੇ ਦੇ ਪਿੰਡ ਰੌਂਤਾ ਵਿਖੇ ਰਹਿ ਰਹੀ ਆਪਣੀ ਭੈਣ ਦੇ ਕੋਲ ਲੜਕੀ ਨਾਲ ਵਿਆਹ ਕਰਵਾ ਕੇ ਰਹਿ ਰਿਹਾ ਸੀ | ਲੜਕੇ ਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਜਿਸ ਦੀ ਭਿਣਕ ਲੜਕੀ ਦੇ ਮਾਪਿਆਂ ਨੂੰ ਪੈ ਗਈ ਅਤੇ ਉਨ੍ਹਾਂ ਨੇ ਲੜਕੇ-ਲੜਕੀ ਨੂੰ ਉਥੇ ਜਾ ਕੇ ਫੜ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਲਾਸ਼ਾਂ ਲਿਆ ਕੇ ਪਿੰਡ ਦੇ ਚੌਰਾਹੇ ‘ਚ ਸੁੱਟ ਦਿੱਤੀਆਂ | ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦਿਨ-ਦਿਹਾੜੇ ਇਹ ਕਾਰਾ ਕੀਤਾ ਹੈ | ਘਟਨਾ ਦਾ ਪਤਾ ਲੱਗਦਿਆਂ ਹੀ ਡੀ.ਐੱਸ.ਪੀ. ਦਿਹਾਤੀ ਅਵਤਾਰ ਸਿੰਘ, ਥਾਣਾ ਖੂਈਆਂ ਸਰਵਰ ਦੇ ਮੁਖੀ ਅਮਰਿੰਦਰ ਸਿੰਘ ਭਾਰੀ ਪੁਲਿਸ ਬਲ ਨਾਲ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਨੇ ਘਟਨਾ ਵਾਲਾ ਇਲਾਕਾ ਸੀਲ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਡੀ.ਐੱਸ.ਪੀ. ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਹਰ ਪੱਖ ਤੋਂ ਕੀਤੀ ਜਾ ਰਹੀ ਹੈ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ | ਉਧਰ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਜਿੰਨੀ ਦੇਰ ਤੱਕ ਪੁਲਿਸ ਵਲੋਂ ਕਾਤਲਾਂ ਨੂੰ ਕਾਬੂ ਨਹੀਂ ਕੀਤਾ ਜਾਂਦਾ ਓਨੀ ਦੇਰ ਤੱਕ ਉਹ ਆਪਣੇ ਲੜਕੇ ਦੀ ਲਾਸ਼ ਨਹੀਂ ਚੁੱਕਣਗੇ |

Previous Post

ਕੇਰਲ ‘ਚ ਹੜ੍ਹਾਂ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ‘ਚ 22 ਮੌਤਾਂ |

Next Post

ਸਿੰਘੂ ਬਾਰਡਰ ਕਤਲ ਮਾਮਲਾ: ਨਿਹੰਗ ਸਿੰਘਾਂ ਦੇ ਮੁਖੀ ਦੀ ਤੋਮਰ ਨਾਲ ਤਸਵੀਰਾਂ ਵਾਇਰਲ |

Next Post
ਸਿੰਘੂ ਬਾਰਡਰ ਕਤਲ ਮਾਮਲਾ: ਨਿਹੰਗ ਸਿੰਘਾਂ ਦੇ ਮੁਖੀ ਦੀ ਤੋਮਰ ਨਾਲ ਤਸਵੀਰਾਂ ਵਾਇਰਲ |

ਸਿੰਘੂ ਬਾਰਡਰ ਕਤਲ ਮਾਮਲਾ: ਨਿਹੰਗ ਸਿੰਘਾਂ ਦੇ ਮੁਖੀ ਦੀ ਤੋਮਰ ਨਾਲ ਤਸਵੀਰਾਂ ਵਾਇਰਲ |

Recent News

  • ਰਵਨੀਤ ਸਿੰਘ ‌ਬਿੱਟੂ ਨੇ ਰਾਜਾ ਵੜਿੰਗ ’ਤੇ ਚੁੱਕੇ ਸਵਾਲ
  • ਮੈਂ ਗਗਨਦੀਪ ਦੇ ਪਰਿਵਾਰ ਦੀ ਇੱਛਾ ਦੇ ਨਾਲ ਹਾਂ ਖੜ੍ਹਾ- ਰਾਜਾ ਵੜਿੰਗ
  • ਰਾਮਪੁਰਾ ਫੂਲ ਬਲਾਕ ਸੰਮਤੀ ਚੋਣਾਂ ਸੰਬੰਧੀ ਅਰਸ਼ਦੀਪ ਸਿੰਘ ਕਲੇਰ ਨੇ ਦਿੱਤੀ ਜਾਣਕਾਰੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers