RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਪੰਜਾਬ ਨੂੰ ਭਾਰੀ ਪਏ ਬਿਜਲੀ ਖਰੀਦ ਸਮਝੌਤੇ ਹੁਣ ਖੁੱਲ੍ਹਣ ਲੱਗੇ ਬਿਜਲੀ ਸਮਝੌਤਿਆਂ ਦੇ ਭੇਤ

Jass Grewal by Jass Grewal
June 28, 2021
in ਪੰਜਾਬ
Reading Time: 1 min read
0 0
0

ਪੰਜਾਬ ’ਤੇ ਭਾਰੀ ਪਏ ‘ਬਿਜਲੀ ਖਰੀਦ ਸਮਝੌਤਿਆਂ’ ਦੇ ਭੇਤ ਹੁਣ ਖੁੱਲ੍ਹਣ ਲੱਗੇ ਹਨ। ਪੰਜਾਬ ਸਰਕਾਰ ਇੰਨੀ ਨਿਹੱਥੀ ਹੋਈ ਹੈ ਕਿ ਜੇ ਪ੍ਰਾਈਵੇਟ ਥਰਮਲ ਝੋਨੇ ਦੀ ਸੀਜ਼ਨ ’ਚ ਵੀ ਬਿਜਲੀ ਸਪਲਾਈ ਨਾ ਦੇਣ ਤਾਂ ਵੀ ਇਨ੍ਹਾਂ ਨੂੰ ਕੋਈ ਜੁਰਮਾਨੇ ਨਹੀਂ ਲਗਾ ਸਕਦੀ। ਬਿਜਲੀ ਖਰੀਦ ਸਮਝੌਤਿਆਂ ’ਚ ਕਿਧਰੇ ਅਜਿਹੀ ਕੋਈ ਮੱਦ ਨਹੀਂ ਜਿਸ ’ਚ ਪੀਕ ਸੀਜ਼ਨ ’ਚ ਇਨ੍ਹਾਂ ਥਰਮਲਾਂ ਨੂੰ ਬਿਜਲੀ ਸਪਲਾਈ ਦੇਣਾ ਲਾਜ਼ਮੀ ਕਰਾਰ ਦਿੱਤਾ ਹੋਵੇ। ਝੋਨੇ ਦੇ ਸੀਜ਼ਨ ’ਚ ਪਏ ਰੌਲੇ ਮਗਰੋਂ ਸਿਆਸੀ ਤੌਰ ’ਤੇ ਵੀ ਬਿਜਲੀ ਖਰੀਦ ਸਮਝੌਤੇ ਮੁੱਖ ਮੁੱਦੇ ਵਜੋਂ ਉਭਰਨੇ ਸ਼ੁਰੂ ਹੋਏ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਪਾਵਰਕੌਮ ਇਨ੍ਹਾਂ ਪ੍ਰਾਈਵੇਟ ਥਰਮਲਾਂ ਨੂੰ 31 ਮਾਰਚ 2021 ਤੱਕ ਕਰੀਬ 18,850 ਕਰੋੜ ਰੁਪਏ ਫਿਕਸਡ ਚਾਰਜਿਜ਼ ਵਜੋਂ ਤਾਰ ਚੁੱਕਾ ਹੈ ਜਿਸ ’ਚੋਂ 5900 ਕਰੋੜ ਰੁਪਏ ਬਿਨਾਂ ਬਿਜਲੀ ਲਏ ਦਿੱਤੇ ਹਨ। ਇੰਨੀ ਵੱਡੀ ਅਦਾਇਗੀ ਦੇ ਬਾਵਜੂਦ ਝੋਨੇ ਦੇ ਸੀਜ਼ਨ ’ਚ ਪ੍ਰਾਈਵੇਟ ਥਰਮਲਾਂ ਵੱਲੋਂ ਬਿਜਲੀ ਸਪਲਾਈ ਨਾ ਦਿੱਤੇ ਜਾਣ ਦੀ ਸੂਰਤ ਵਿੱਚ ਪੰਜਾਬ ਸਰਕਾਰ ਕੋਲ ਡੰਡਾ ਖੜਕਾਉਣ ਦੀ ਤਾਕਤ ਨਹੀਂ। ਤਲਵੰਡੀ ਸਾਬੋ ਪਾਵਰ ਪਲਾਂਟ ਦਾ ਯੂਨਿਟ ਨੰਬਰ 3 ਤਾਂ ਅੱਠ ਮਾਰਚ ਤੋਂ ਬੰਦ ਪਿਆ ਹੈ ਜਿਸ ਖ਼ਿਲਾਫ਼ ਕੋਈ ਕਦਮ ਨਹੀਂ ਚੁੱਕਿਆ ਜਾ ਸਕਿਆ। ਗੱਠਜੋੜ ਸਰਕਾਰ ਵੇਲੇ ਤਲਵੰਡੀ ਸਾਬੋ ਪਾਵਰ ਪਲਾਂਟ, ਰਾਜਪੁਰਾ ਥਰਮਲ ਪਲਾਂਟ ਅਤੇ ਗੋਇੰਦਵਾਲ ਥਰਮਲ ਪਲਾਂਟਾਂ ਦੇ 3920 ਮੈਗਾਵਾਟ ਸਮਰੱਥਾ ਦੇ ਬਿਜਲੀ ਖਰੀਦ ਸਮਝੌਤੇ ਹੋਏ ਸਨ। ਤਲਵੰਡੀ ਸਾਬੋ ਪਾਵਰ ਪਲਾਂਟ ਨਾਲ 1 ਸਤੰਬਰ 2008 ਅਤੇ ਰਾਜਪੁਰਾ ਥਰਮਲ ਪਲਾਂਟ ਦਾ 18 ਜਨਵਰੀ 2010 ਨੂੰ ਬਿਜਲੀ ਖਰੀਦ ਸਮਝੌਤਾ ਹੋਇਆ ਸੀ। ਬਿਜਲੀ ਸਮਝੌਤਿਆਂ ਅਨੁਸਾਰ ਜੇਕਰ ਇਹ ਤਿੰਨੋਂ ਪ੍ਰਾਈਵੇਟ ਥਰਮਲ ਕਿਸੇ ਵੀ ਵਜ੍ਹਾ ਕਾਰਨ ਸਾਲ ’ਚ 91 ਦਿਨ ਲਗਾਤਾਰ ਬਿਜਲੀ ਸਪਲਾਈ ਨਾ ਵੀ ਦੇਣ ਤਾਂ ਵੀ ਉਨ੍ਹਾਂ ’ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾ ਸਕਦਾ। ਮਾਹਿਰਾਂ ਅਨੁਸਾਰ ਜੇਕਰ ਤਲਵੰਡੀ ਸਾਬੋ ਪਾਵਰ ਪਲਾਂਟ ਦਾ ਕੋਈ ਵੀ ਇੱਕ ਯੂਨਿਟ ਸਾਲ ਵਿਚ 273 ਦਿਨ, ਰਾਜਪੁਰਾ ਤੇ ਗੋਇੰਦਵਾਲ ਸਾਹਿਬ ਥਰਮਲ ਦੀ ਇੱਕ-ਇੱਕ ਯੂਨਿਟ ਸਾਲ ’ਚ 182-182 ਦਿਨ ਬਿਨਾਂ ਕਿਸੇ ਕਾਰਨ ਵੀ ਬਿਜਲੀ ਸਪਲਾਈ ਨਹੀਂ ਦਿੰਦੇ ਤਾਂ ਵੀ ਉਨ੍ਹਾਂ ਨੂੰ ਕੋਈ ਜੁਰਮਾਨਾ ਨਹੀਂ ਕੀਤਾ ਜਾ ਸਕਦਾ। ਇਵੇਂ ਹੀ ਫਿਕਸਿਡ ਚਾਰਜਿਜ਼ ਦੀ ਗੱਲ ਕਰੀਏ ਤਾਂ ਤਲਵੰਡੀ ਸਾਬੋ ਪਲਾਂਟ ਦੀ 80 ਫੀਸਦੀ ਅਤੇ ਰਾਜਪੁਰਾ ਥਰਮਲ 85 ਫੀਸਦੀ ਪਲਾਂਟ ਉਪਲੱਭਧਤਾ ਹੈ ਤਾਂ ਵੀ ਉਨ੍ਹਾਂ ਨੂੰ ਪੂਰੇ ਫਿਕਸਿਡ ਚਾਰਜਿਜ਼ ਦੇਣੇ ਪੈਣਗੇ।

ਸੌਖੇ ਲਫਜ਼ਾਂ ਕਹਿਣਾ ਹੋਵੇ ਤਾਂ ਤਲਵੰਡੀ ਸਾਬੋ ਪਲਾਂਟ ਸਾਲ ’ਚ ਲਗਾਤਾਰ 71 ਦਿਨ ਅਤੇ ਰਾਜਪੁਰਾ ਪਲਾਂਟ 55 ਦਿਨ ਬੰਦ ਵੀ ਰਹਿੰਦਾ ਹੈ ਤਾਂ ਉਨ੍ਹਾਂ ਦੇ ਫਿਕਸਿਡ ਚਾਰਜਿਜ਼ ’ਤੇ ਕੋਈ ਕੱਟ ਨਹੀਂ ਲੱਗੇਗਾ। ਝੋਨੇ ਦੇ ਸੀਜ਼ਨ ’ਚ ਕਰੀਬ ਦੋ ਮਹੀਨੇ ਬਿਜਲੀ ਦਾ ਪੀਕ ਸੀਜ਼ਨ ਹੁੰਦਾ ਹੈ ਪਰ ਇਸ ਸਮੇਂ ਦੌਰਾਨ ਪ੍ਰਾਈਵੇਟ ਥਰਮਲਾਂ ਦੇ ਨਾ ਚੱਲਣ ਦੀ ਸੂਰਤ ਵਿੱਚ ਵੀ ਸਰਕਾਰ ਕੋਈ ਐਕਸ਼ਨ ਨਹੀਂ ਲੈ ਸਕਦੀ। ਚਰਚੇ ਰਹੇ ਹਨ ਕਿ ਰਾਜਪੁਰਾ ਤੇ ਤਲਵੰਡੀ ਸਾਬੋ ਪਲਾਂਟ ਲਈ ਕੋਲਾ ਸਪਲਾਈ ਪਛਵਾੜਾ ਕੋਲਾ ਖਾਨ ਦੀ ਥਾਂ ਕੋਲ ਇੰਡੀਆ ਤੋਂ ਲੈਣੀ ਸ਼ੁਰੂ ਕਰ ਦਿੱਤੀ ਗਈ ਹੈ।

ਮੁੱਖ ਮੰਤਰੀ ਨੇ ਪਾਵਰਕੌਮ ਨੂੰ ਬਾਹਰੋਂ ਬਿਜਲੀ ਖਰੀਦਣ ਲਈ 500 ਕਰੋੜ ਰੁਪਏ ਜਾਰੀ ਕੀਤੇ ਹਨ। ਤਲਵੰਡੀ ਸਾਬੋ ਪਾਵਰ ਪਲਾਂਟ ਦਾ ਇੱਕ ਯੂਨਿਟ ਬੰਦ ਹੋਣ ਕਰਕੇ ਪਾਵਰਕੌਮ ਨੂੰ ਹੋਰਨਾਂ ਸਰੋਤਾਂ ਤੋਂ ਜਿੱਥੇ ਬਿਜਲੀ ਖ਼ਰੀਦਣੀ ਪੈ ਰਹੀ ਹੈ, ਉਥੇ ਤਲਵੰਡੀ ਸਾਬੋ ਪਲਾਂਟ ਨੂੰ ਪੂਰੇ ਫਿਕਸਿਡ ਚਾਰਜਿਜ਼ ਵੀ ਦੇਣੇ ਪੈ ਰਹੇ ਹਨ।

ਪੀਐੱਸਈਬੀ ਇੰਜਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧੀਮਾਨ ਨੇ ਕਿਹਾ ਕਿ ਬਿਜਲੀ ਸਮਝੌਤਿਆਂ ਦਾ ਖਮਿਆਜ਼ਾ ਪੰਜਾਬ ਦੇ ਲੋਕ ਭੁਗਤ ਰਹੇ ਹਨ। ਪੰਜਾਬ ਨੂੰ ਨਾ ਝੋਨੇ ਦੇ ਸੀਜ਼ਨ ’ਚ ਨਿਰਵਿਘਨ ਸਪਲਾਈ ਮਿਲੀ ਅਤੇ ਨਾ ਹੀ ਬਿਜਲੀ ਦੇ ਰੇਟ ਘਟੇ ਹਨ। ਉਨ੍ਹਾਂ ਮੰਗ ਕੀਤੀ ਕਿ ਇਹ ਬਿਜਲੀ ਸਮਝੌਤੇ ਫੌਰੀ ਰੱਦ ਕੀਤੇ ਜਾਣ।

ਜੁਰਮਾਨੇ ਲਾਏ ਜਾਣਗੇ: ਵੇਣੂ ਪ੍ਰਸਾਦ

ਪਾਵਰਕੌਮ ਦੇ ਸੀਐੱਮਡੀ ਏ. ਵੇਣੂ ਪ੍ਰਸਾਦ ਦਾ ਕਹਿਣਾ ਸੀ ਕਿ ਤਲਵੰਡੀ ਸਾਬੋ ਪਲਾਂਟ ਦਾ ਯੂਨਿਟ ਬੰਦ ਪਿਆ ਹੈ ਅਤੇ ਉਪਰੋਂ ਹਨੇਰੀ ਕਰਕੇ 13 ਹਜ਼ਾਰ ਖੰਭੇ ਨੁਕਸਾਨੇ ਗਏ ਜਿਸ ਕਰਕੇ ਦੋ ਕੁ ਦਿਨ ਖੇਤੀ ਸੈਕਟਰ ’ਚ ਸਮੱਸਿਆ ਆਈ ਸੀ ਪਰ ਹੁਣ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਖੇਤੀ ਨੂੰ ਦਿੱਤੀ ਜਾ ਰਹੀ ਹੈ। ਤਲਵੰਡੀ ਸਾਬੋ ਪਲਾਂਟ ਨੂੰ ਉਹ ਸਾਲਾਨਾ ਆਧਾਰ ’ਤੇ ਜੁਰਮਾਨਾ ਲਾਉਣਗੇ ਪਰ ਭਾਰਤ ’ਚ ਕਿਧਰੇ ਵੀ ਬਿਜਲੀ ਸਮਝੌਤਿਆਂ ਵਿੱਚ ਸੀਜ਼ਨ ਪੀਕ ਲੋਡ ਦੀ ਵਿਵਸਥਾ ਨਹੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਕਰੀਬ 80 ਕਰੋੜ ਰੁਪਏ ਮਿਲ ਚੁੱਕੇ ਹਨ ਜਦਕਿ ਬਾਕੀ ਦੇ ਬਿੱਲ ਜਲਦ ਜਮ੍ਹਾਂ ਕਰਾਏ ਜਾਣਗੇ।

ਸਮਝੌਤੇ ਕਰਨ ਵਾਲਿਆਂ ਵਿਰੁੱਧ ਫੌਜਦਾਰੀ ਕਾਰਵਾਈ ਹੋਵੇ: ਜਾਖੜ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੰਗ ਕੀਤੀ ਕਿ ਨੁਕਸਦਾਰ ਬਿਜਲੀ ਸਮਝੌਤੇ ਕਰਨ ਵਾਲਿਆਂ ’ਤੇ ਫੌਜਦਾਰੀ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਨੂੰ 25 ਸਾਲ ਖਮਿਆਜ਼ਾ ਭੁਗਤਣਾ ਪਵੇਗਾ ਕਿਉਂਕਿ ਗੱਠਜੋੜ ਸਰਕਾਰ ਨੇ ਇਨ੍ਹਾਂ ’ਚ ਚਾਬੀ ਕਾਰਪੋਰੇਟਾਂ ਦੇ ਹੱਥ ਫੜਾ ਦਿੱਤੀ ਹੈ। ਕਰੋੜਾਂ ਰੁਪਏ ਦੇ ਫਿਕਸਿਡ ਚਾਰਜਿਜ਼ ਦੇਣ ਦੇ ਬਾਵਜੂਦ ਇਹ ਥਰਮਲ ਝੋਨੇ ਦੇ ਸੀਜ਼ਨ ’ਚ ਕੰਮ ਨਹੀਂ ਆਉਂਦੇ।

ਰੋਪੜ ਪਲਾਂਟ ਦੀਆਂ ਦੋ ਯੂਨਿਟਾਂ ਹੋਈਆਂ ਬੰਦ 

ਪਟਿਆਲਾ (ਰਵੇਲ ਸਿੰਘ ਭਿੰਡਰ):ਝੋਨਾ ਸੀਜ਼ਨ ਦੇ ਪੀਕ ਲੋਡ ਵਿੱਚ ਪੰਜਾਬ ਦੇ ਥਰਮਲ ਪਲਾਂਟ ਤਕਨੀਕੀ ਨੁਕਸਾਂ ਦੀ ਭੇਟ ਚੜ੍ਹਨ ਨਾਲ ਪਾਵਕਰੌਮ ਦੀਆਂ ਮੁਸ਼ਕਲਾਂ ਵਧਣ ਲੱਗੀਆਂ ਹਨ। ਰੋਪੜ ਥਰਮਲ ਪਲਾਂਟ ਦੀਆਂ ਦੋ ਯੂਨਿਟਾਂ ਅੱਜ ਬੰਦ ਹੋਣ ਨਾਲ ਪਾਵਰਕੌਮ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਅਜਿਹੇ ਮਾਹੌਲ ’ਚ ਬਿਜਲੀ ਸਪਲਾਈ ਦਾ ਤਵਾਜ਼ਨ ਗੜਬੜਾ ਰਿਹਾ ਹੈ। ਦੋ ਦਿਨਾਂ ਪਹਿਲਾਂ ਨਿੱਜੀ ਖੇਤਰ ਦੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੀਆਂ ਦੋਵੇਂ ਉਤਪਾਦ ਇਕਾਈਆਂ ਬੰਦ ਹੋ ਗਈਆਂ ਸਨ। ਇਸ ਪਲਾਂਟ ਦੀ ਇੱਕ ਇਕਾਈ ਭਾਵੇਂ ਅੱਜ ਬਾਅਦ ਦੁਪਹਿਰ ਕਾਰਜਸ਼ੀਲ ਹੋ ਗਈ ਹੈ, ਪਰ ਨਾਲ ਹੀ ਰੋਪੜ       ਪਲਾਂਟ ਦੀਆਂ ਦੋ ਯੂਨਿਟਾਂ ਜਿਹੜੀਆਂ ਕਿ ਕ੍ਰਮਵਾਰ 210 ਮੈਗਾਵਾਟ ਆਧਾਰਿਤ ਹਨ ਤਕਨੀਕੀ ਨੁਕਸ ਕਰ ਕੇ ਬੰਦ ਹੋ ਗਈਆਂ ਹਨ। ਤਲਵੰਡੀ ਸਾਬੋ ਥਰਮਲ ਦੀ ਤੀਜੀ ਉਤਪਾਦ ਯੂਨਿਟ ਪਹਿਲਾਂ ਹੀ ਵੱਡੇ ਨੁਕਸ ਕਰਕੇ ਲੰਮੇ ਸਮੇਂ ਤੋਂ ਬੰਦ ਹੈ। ਗੋਇੰਦਵਾਲ ਸਾਹਿਬ ਦੀ ਵੀ ਇੱਕ ਉਤਪਾਦ ਯੂਨਿਟ ਹਾਲੇ ਵੀ ਬੰਦ ਹੈ। ਇਸ ਵੇਲੇ ਸਰਕਾਰੀ ਖੇਤਰ ਦੇ ਰੋਪੜ ਪਲਾਂਟ ਦੀਆਂ ਦੋ ਅਤੇ ਲਹਿਰਾ ਮੁਹੱਬਤ ਪਲਾਂਟ ਦੀਆਂ ਚਾਰ ਇਕਾਈਆਂ ਕਿਰਿਆਸ਼ੀਲ ਹਨ। ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦੀ ਤੇਜ਼ੀ ਨਾਲ ਵੱਧ ਰਹੀ ਮੰਗ ਅੱਗੇ ਥਰਮਲ ਸਿਸਟਮ ਗੜਬੜਾ ਰਿਹਾ ਹੈ। ਅਜਿਹੇ ਮਾਹੌਲ ਕਰਕੇ ਪੰਜਾਬ ਸਰਕਾਰ ਤੇ ਪਾਵਰਕੌਮ ਦਾ ਖੇਤੀਬਾੜੀ ਸੈਕਟਰ ਨੂੰ ਅੱਠ ਘੰਟੇ ਬਿਜਲੀ ਦੇਣ ਦਾ ਵਾਅਦਾ ਆਏ ਦਿਨ ਫਲਾਪ ਹੋ ਰਿਹਾ ਹੈ।

ਪਾਵਰਕੌਮ ਦੇ ਸੀ.ਐਮ.ਡੀ. ਦਾ ਕਹਿਣਾ ਹੈ ਕਿ ਖੇਤੀ ਸੈਕਟਰ ਨੂੰ ਅੱਠ ਘੰਟੇ ਸਪਲਾਈ ਦਿੱਤੀ ਜਾ ਰਹੀ ਹੈ, ਪਰ ਹਕੀਕੀ ਰੂਪ ਵਿੱਚ ਕਿਸਾਨਾਂ ਨੂੰ ਦੋ ਤੋਂ ਢਾਈ ਘੰਟੇ ਅਕਸਰ ਹੀ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਤੀ ਸਪਲਾਈ ਦੀ ਤੋਟ ਕਰਕੇ ਝੋਨੇ ਦਾ ਸੀਜ਼ਨ ਅੱਧ ਵਿਚਾਲੇ ਲਟਕ ਚੁੱਕਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਘਾਟ ਕਰਕੇ ਪਹਿਲੇ ਲੱਗੇ ਝੋਨੇ ਨੂੰ ਵੀ ਪਾਣੀ ਨਹੀਂ ਪਹੁੰਚ ਰਿਹਾ, ਲਿਹਾਜ਼ਾ ਨਵਾਂ ਝੋਨਾ ਫਿਲਹਾਲ ਰੋਕਣਾ ਪੈ ਗਿਆ ਹੈ।

ਬਿਜਲੀ ਕੱਟਾਂ ਤੋਂ ਕਿਸਾਨ ਡਾਢੇ ਪ੍ਰੇਸ਼ਾਨ

ਕਿਸਾਨ ਆਗੂ ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬਿਜਲੀ ਕੱਟਾਂ ਦੀ ਨੌਬਤ ਤੋਂ ਕਿਸਾਨ ਡਾਢੇ ਪ੍ਰੇਸ਼ਾਨ ਹਨ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸੂਬੇ ਦਾ ਘਰੇਲੂ ਸੈਕਟਰ ਵੀ ਬਿਜਲੀ ਕੱਟਾਂ ਦੀ ਮਾਰ ਹੇਠ ਹਨ, ਜਿਸ ਤੋਂ ਦਿਹਾਤੀ ਲੋਕਾਂ ’ਚ ਵੀ ਸਰਕਾਰ ਖ਼ਿਲਾਫ਼ ਰੋਸ ਹੈ। ਪਾਵਕਰੌਮ ਮੁੱਖ ਦਫ਼ਤਰ ਮੁਤਾਬਕ ਝੋਨਾ ਸੀਜ਼ਨ  ਦੀ ਬਿਹਤਰੀ ਲਈ ਲੋੜੀਂਦੀ ਬਿਜਲੀ ‘ਪਾਵਰ ਐਕਸਚੇਂਜ’ ’ਚੋਂ ਵੀ ਖਰੀਦੀ ਜਾ ਰਹੀ ਹੈ ਤੇ ਲੰਮੀ ਮਿਆਦ ਦੇ ਬਿਜਲੀ ਸਮਝੌਤਿਆਂ ਹੇਠ ਵੀ ਕਈ ਖੇਤਰਾਂ ਤੋਂ ਪੰਜਾਬ ਨੂੰ ਬਿਜਲੀ ਮੁਹੱਈਆ ਹੋ ਰਹੀ ਹੈ।

Previous Post

Ram Rahim ਅਤੇ ਲੀਡਰਾਂ ਦੇ ਰਿਸ਼ਤੇ ਤੇ ਕੀ ਬੋਲਿਆ ਸਿੱਖ ਪ੍ਰਚਾਰਕ?”ਇਹਨਾਂ ਸਾਰੀਆਂ ਪਾਰਟੀਆਂ ਨੂੰ ਏਜੰਸੀਆਂ ਚਲਾਓੰਦੀਆਂ”

Next Post

ਕੱਲ੍ਹ ਚੰਡੀਗੜ੍ਹ ਆ ਰਹੇ ਹਨ ਅਰਵਿੰਦ ਕੇਜਰੀਵਾਲ, ਬਿਜਲੀ ਸੰਕਟ ਨੂੰ ਲੈ ਕੇ ਕਰ ਸਕਦੇ ਹਨ ਵੱਡਾ ਐਲਾਨ

Next Post
ਕੱਲ੍ਹ ਚੰਡੀਗੜ੍ਹ ਆ ਰਹੇ ਹਨ ਅਰਵਿੰਦ ਕੇਜਰੀਵਾਲ, ਬਿਜਲੀ ਸੰਕਟ ਨੂੰ ਲੈ ਕੇ ਕਰ ਸਕਦੇ ਹਨ ਵੱਡਾ ਐਲਾਨ

ਕੱਲ੍ਹ ਚੰਡੀਗੜ੍ਹ ਆ ਰਹੇ ਹਨ ਅਰਵਿੰਦ ਕੇਜਰੀਵਾਲ, ਬਿਜਲੀ ਸੰਕਟ ਨੂੰ ਲੈ ਕੇ ਕਰ ਸਕਦੇ ਹਨ ਵੱਡਾ ਐਲਾਨ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers