ਨਵੀਂ ਦਿੱਲੀ, 30 ਜੂਨ 2021 – ਪੰਜਾਬ ਕਾਂਗਰਸ ਦੇ ਲੀਡਰ ਨਵਜੋਤ ਸਿੰਘ ਸਿੱਧੂ ਨੇ ਅੱਜ ਪਾਰਟੀ ਲੀਡਰ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਦਿੱਲੀ ਵਿਖੇ ਉਨ੍ਹਾਂ ਦੀ ਰਿਹਾਇਸ਼ ‘ਤੇ ਲੰਬੀ ਮੀਟਿੰਗ ਕੀਤੀ। ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚੱਲ ਰਹੇ ਕਾਟੋ ਕਲੇਸ਼ ਦੇ ਕਾਰਨ ਇਹ ਮੀਟਿੰਗ ਕੀਤੀ ਗਈ ਹੈI
ਨਵਜੋਤ ਸਿੱਧੂ ਵਲੋਂ ਇਹ ਤਸਵੀਰ ਹੁਣ ਤੋਂ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਹੈ। ਪਰ ਮੀਟਿੰਗ ਸਬੰਧੀ ਨਵਜੋਤ ਸਿੱਧੂ ਵਲੋਂ ਅਜੇ ਤਕ ਕੋਈ ਵੇਰਵਾ ਜਨਤਕ ਨਹੀਂ ਕੀਤਾI

