ਦਿੱਲੀ ਸ਼ਰਾਬ ਨੀਤੀ ਘੁਟਾਲੇ ‘ਚ ਈ.ਡੀ. ਲਗਾਤਾਰ ਕਾਰਵਾਈ ਕਰ ਰਹੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਕਿਉਂਕਿ ਈ.ਡੀ. ਨੇ ਅਦਾਲਤ ਵਿਚ ਆਪਣੀ ਦੂਜੀ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ ਅਤੇ ਇਸ ਸਪਲੀਮੈਂਟਰੀ ਚਾਰਜਸ਼ੀਟ ‘ਚ ‘ਆਪ’ ਨੇਤਾ ਰਾਘਵ ਚੱਢਾ ਦਾ ਨਾਮ ਸ਼ਾਮਲ ਕੀਤਾ ਗਿਆ ਹੈ। ਚਾਰਜਸ਼ੀਟ ‘ਚ ਦੱਸਿਆ ਗਿਆ ਕਿ ਜਾਅਲੀ ਲੈਣ-ਦੇਣ ਦੀ ਸਾਜਿਸ਼ ਰਚੀ ਗਈ। ਉਹਨਾਂ ‘ਤੇ ਇਹ ਇਲਜ਼ਾਮ ਹਨ ਕਿ ਰਾਘਵ ਚੱਢਾ, ਮਨੀਸ਼ ਸਿਸੋਦੀਆ ਦੇ ਘਰ ਹੋਈ ਬੈਠਕ ‘ਚ ਮੌਜੂਦ ਸਨ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਸਿਸੋਦੀਆ ਦੇ ਪੀਏ ਸੀ ਅਰਵਿੰਦ ਨੇ ਰਾਘਵ ਦਾ ਨਾਮ ਲਿਆ ਸੀ। ਪੀਏ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਇੱਕ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਦੇ ਆਬਕਾਰੀ ਕਮਿਸ਼ਨਰ, ਆਬਕਾਰੀ ਅਧਿਕਾਰੀ, ਵਿਜੇ ਨਾਇਰ ਤੋਂ ਇਲਾਵਾ ਰਾਘਵ ਚੱਢਾ ਮੌਜੂਦ ਸਨ।
ਉਥੇ ਹੀ ਇਸ ਮਾਮਲੇ ‘ਤੇ ਰਾਜ ਸਭਾ ਮੈਂਬਰ ਦਾ ਟਵੀਟ ਸਾਹਮਣੇ ਆਇਆ ਹੈ ਅਤੇ ਉਹਨਾਂ ਨੇ ਇਹਨਾਂ ਸਾਰੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਰਾਘਵ ਚੱਢਾ ਨੇ ਕਿਹਾ ਕਿ ED ਵੱਲੋਂ ਮੈਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਨ ਦੀਆਂ ਖ਼ਬਰਾਂ ਝੂਠੀਆਂ ਅਤੇ ਬਦਨਾਮ ਹਨ। ਮੈਂ ਮੀਡੀਆ ਨੂੰ ਬੇਨਤੀ ਕਰਦਾ ਹਾਂ ਕਿ ਉਹ ਗਲਤ ਰਿਪੋਰਟਾਂ ਤੋਂ ਪਰਹੇਜ਼ ਕਰਨ।
https://twitter.com/raghav_chadha/status/1653314825144123392?s=20
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਹਿਲਾਂ ਹੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ।
