ਪੰਜਾਬ ਦੀਆਂ ਜੇਲ੍ਹਾਂ ਤੋਂ ਬਾਅਦ ਹੁਣ ਦਿੱਲੀ ਦੀ ਤਿਹਾੜ ਜੇਲ ਸੁਰਖੀਆਂ ਵਿਚ ਆ ਗਈ ਹੈ। ਦਸ ਦਈਏ ਕਿ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਗੈਂਗਵਾਰ ਹੋਈ ਜਿਸ ਵਿਚ ਗੈਂਗਸਟਰ ਪ੍ਰਿੰਸ ਤਿਵਤਿਆ ਦੀ ਮੌਤ ਹੋ ਗਈ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਪ੍ਰਿੰਸ ਤਿਵਤਿਆ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਪ੍ਰਿੰਸ ਤਿਵਤਿਆ ਨਾਮੀ ਗੈਂਗਸਟਰ ਮਾਰਿਆ ਗਿਆ। ਮੁਲਜ਼ਮਾਂ ਨੇ ਪ੍ਰਿੰਸ ‘ਤੇ 5 ਤੋਂ 7 ਵਾਰ ਚਾਕੂ ਨਾਲ ਹਮਲਾ ਕੀਤਾ। ਇਸ ਹਮਲੇ ‘ਚ ਪ੍ਰਿੰਸ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਨੂੰ ਬਾਅਦ ‘ਚ ਜਲਦਬਾਜ਼ੀ ‘ਚ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਮੁਤਾਬਕ ਦੋ ਗੁੱਟਾਂ ਵਿਚਾਲੇ ਇਹ ਗੈਂਗਵਾਰ ਸ਼ੁੱਕਰਵਾਰ ਸ਼ਾਮ 5 ਵਜੇ ਹੋਈ। ਗੈਂਗਵਾਰ ਦਾ ਕਾਰਨ ਕੀ ਸੀ ਅਤੇ ਵਾਰਦਾਤ ਸਮੇਂ ਮੁਲਜ਼ਮਾਂ ਕੋਲ ਹਥਿਆਰ ਕਿੱਥੋਂ ਆਏ ਸਨ, ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੈਂਗਵਾਰ ਤਿਹਾੜ ਜੇਲ੍ਹ ਦੀ ਜੇਲ੍ਹ ਨੰਬਰ 3 ਵਿੱਚ ਹੋਈ। ਇਸ ਗੈਂਗਵਾਰ ਵਿੱਚ ਜੇਲ੍ਹ ਅੰਦਰੋਂ 5 ਕੈਦੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਦੋ ਗੁੱਟਾਂ ਵਿਚਾਲੇ ਗੈਂਗਵਾਰ ਹੋਣ ਦੀ ਸੂਚਨਾ ਮਿਲਦਿਆਂ ਹੀ ਜੇਲ੍ਹ ਪ੍ਰਸ਼ਾਸਨ ਨੇ ਜ਼ਖ਼ਮੀ ਕੈਦੀਆਂ ਨੂੰ ਦੀਨ ਦਯਾਨ ਉਪਾਧਿਆਏ ਹਸਪਤਾਲ ਪਹੁੰਚਾਇਆ। ਜਿੱਥੇ ਫਿਲਹਾਲ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
