RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਦਿੱਲੀ ਗੁਰਦੁਆਰਾ ਚੋਣਾਂ ‘ਚ ਅਕਾਲੀ ਦਲ ਦੀ ਸ਼ਾਨਦਾਰ ਜਿੱਤ

Jass Grewal by Jass Grewal
August 26, 2021
in ਦੇਸ਼, ਪੰਜਾਬ
Reading Time: 1 min read
0 0
0

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਤੀਜੀ ਵਾਰੀ ਜਿੱਤ ਦੀ ਹੈਟਿ੍ਕ ਲਾਈ ਹੈ ਜਦਕਿ ਮੁੱਖ ਵਿਰੋਧੀ ਧਿਰ ਸਰਨਾ ਧੜੇ ਨੂੰ ਇਸ ਵਾਰ ਵੀ ਆਪਣੀਆਂ ਉਮੀਦਾਂ ਦੇ ਉਲਟ ਨਿਰਾਸ਼ਾ ਹੀ ਹੱਥ ਲੱਗੀ ਹੈ | ਹਾਲਾਂਕਿ ਪੰਜਾਬੀ ਬਾਗ ਹਲਕੇ ਤੋਂ ਹਰਵਿੰਦਰ ਸਿੰਘ ਸਰਨਾ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਹਰਾਉਣ ‘ਚ ਕਾਮਯਾਬ ਰਹੇ ਹਨ | ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਾਲੀ ਜਾਗੋ ਪਾਰਟੀ ਨੇ ਵੀ ਇਨ੍ਹਾ ਚੋਣਾਂ ‘ਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ | ਕੁਲ 46 ਚੋਣ ਹਲਕਿਆਂ ‘ਚ ਸ਼੍ਰੋਮਣੀ ਅਕਾਲੀ ਦਲ ਨੂੰ 27, ਸ਼੍ਰੋਮਣੀ ਅਕਾਲੀ ਦਲ ਦਿੱਲੀ ਗਠਜੋੜ ਨੂੰ 15 ਤੇ ਜਾਗੋ ਪਾਰਟੀ ਨੂੰ 3 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਹੈ ਜਦਕਿ 1 ਸੀਟ ‘ਤੇ ਆਜ਼ਾਦ ਉਮੀਦਵਾਰ ਚੋਣ ਜਿੱਤਣ ‘ਚ ਕਾਮਯਾਬ ਰਿਹਾ ਹੈ | ਪਿਛਲੀਆਂ 2017 ਚੋਣਾਂ ‘ਚ ਬਾਦਲ ਦਲ ਨੂੰ 35, ਸਰਨਾ ਧੜੇ ਨੂੰ 7 ਤੇ 4 ਸੀਟਾਂ ਹੋਰਨਾਂ ਦੇ ਖਾਤੇ ‘ਚ ਗਈਆਂ ਸਨ | ਨਤੀਜਿਆਂ ‘ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ, ਜਾਗੋ ਪਾਰਟੀ ਮੁਖੀ ਮਨਜੀਤ ਸਿੰਘ ਜੀ.ਕੇ., ਇਸਤਰੀ ਵਿੰਗ ਦਿੱਲੀ ਪ੍ਰਦੇਸ਼ ਮੁਖੀ ਬੀਬੀ ਰਣਜੀਤ ਕੌਰ, ਦਿੱਲੀ ਕਮੇਟੀ ਦੇ ਸਕੱਤਰ ਹਰਵਿੰਦਰ ਸਿੰਘ ਕੇ.ਪੀ. ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਬਲਦੇਵ ਸਿੰਘ ਰਾਣੀਬਾਗ, ਜਤਿੰਦਰ ਸਿੰਘ ਸਾਹਨੀ, ਜਾਗੋ ਦੇ ਪਰਮਜੀਤ ਸਿੰਘ ਰਾਣਾ ਤੇ ਸਾਬਕਾ ਵਿਧਾਇਕ ਤਰਵਿੰਦਰ ਸਿੰਘ ਵਰਗੇ ਵੱਡੇ ਚਿਹਰੇ ਚੋਣ ਜਿੱਤ ਗਏ ਹਨ | ਉੱਥੇ ਹੀ ਮਨਜਿੰਦਰ ਸਿੰਘ ਸਿਰਸਾ, ਕੁਲਵੰਤ ਸਿੰਘ ਬਾਠ, ਗੁਰਮੀਤ ਸਿੰਘ ਸ਼ੰਟੀ, ਮਲਕਿੰਦਰ ਸਿੰਘ ਤੇ ਹਰਿੰਦਰਪਾਲ ਸਿੰਘ ਵਰਗੇ ਵੱਡੇ ਚਿਹਰਿਆਂ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਹੈ | ਦਿੱਲੀ ਗੁਰਦੁਆਰਾ ਚੋਣਾਂ ਦੇ ਇਤਿਹਾਸ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਤੀਜੀ ਵਾਰੀ ਪੂਰਨ ਬਹੁਮਤ ਮਿਲਿਆ ਹੈ | ਕੁਲ 46 ਹਲਕਿਆਂ ‘ਚ 27 ਸੀਟਾਂ ਜਿੱਤਣ ਵਾਲੇ ਬਾਦਲ ਦਲ ਨੂੰ ਇਸ ਵਾਰੀ ਪੂਰਨ ਬਹੁਮਤ ਮਿਲਿਆ ਹੈ ਜਦਕਿ ਇਸ ਤੋਂ ਪਹਿਲਾਂ ਸਾਲ 2013 ‘ਚ 38 ਅਤੇ ਸਾਲ 2017 ‘ਚ 37 ਸੀਟਾਂ ਜਿੱਤ ਕੇ ਬਾਦਲ ਦਲ ਨੇ ਪੂਰਨ ਬਹੁਮਤ ਪ੍ਰਾਪਤ ਕੀਤਾ ਸੀ | ਚੋਣਾਂ ਰਾਹੀਂ ਚੁਣੇ ਗਏ 46 ਮੈਂਬਰਾਂ ਤੋਂ ਇਲਾਵਾ ਹਾਲੇ 2 ਮੈਂਬਰਾਂ ਨੂੰ ਨਾਮਜ਼ਦ ਅਤੇ 2 ਮੈਂਬਰਾਂ ਨੂੰ ਲਾਟਰੀ ਸਿਸਟਮ ਦੁਆਰਾ ਚੁਣਿਆ ਜਾਵੇਗਾ, ਜਦਕਿ 1 ਮੈਂਬਰ ਸ਼੍ਰੋਮਣੀ ਕਮੇਟੀ ਵਲੋਂ ਨਾਮਜ਼ਦ ਕਰਕੇ ਭੇਜਿਆ ਜਾਵੇਗਾ | ਇਸ ਤਰ੍ਹਾਂ ਕੁਲ 51 ਮੈਂਬਰ (46+ 5) ਦੀ ਪ੍ਰਕਿਰਿਆ ਹੋਣ ਉਪਰੰਤ ਹੀ ਜਨਰਲ ਹਾਊਸ ਸੱਦ ਕੇ ਕਮੇਟੀ ਦੇ 5 ਮੁੱਖ ਅਹੁਦੇਦਾਰਾਂ ਤੇ ਕਾਰਜਕਾਰਣੀ ਦੀ ਚੋਣ ਕੀਤੀ ਜਾਵੇਗੀ |

Previous Post

ਕੇਂਦਰ ਵਲੋਂ ਰੰਧਾਵਾ ਨੂੰ ਵਿਸ਼ੇਸ਼ ਸੁਰੱਖਿਆ ਦੇਣ ਤੋਂ ਇਨਕਾਰ |

Next Post

PM ਮੋਦੀ ਅੱਜ ਕਰਨਗੇ ਜੱਲ੍ਹਿਆਂਵਾਲਾ ਬਾਗ ਸ਼ਹੀਦੀ ਯਾਦਗਾਰ ਦਾ ਉਦਘਾਟਨ

Next Post
PM ਮੋਦੀ ਅੱਜ ਕਰਨਗੇ ਜੱਲ੍ਹਿਆਂਵਾਲਾ ਬਾਗ ਸ਼ਹੀਦੀ ਯਾਦਗਾਰ ਦਾ ਉਦਘਾਟਨ

PM ਮੋਦੀ ਅੱਜ ਕਰਨਗੇ ਜੱਲ੍ਹਿਆਂਵਾਲਾ ਬਾਗ ਸ਼ਹੀਦੀ ਯਾਦਗਾਰ ਦਾ ਉਦਘਾਟਨ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers