ਚੀਨ ਵਿਚ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਸਵਾਰ 132 ਯਾਤਰੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਚਾਈਨਾ ਈਸਟਰਨ ਏਅਰਲਾਈਨ ਦਾ ਬੋਇੰਗ 737 ਜਹਾਜ਼ ਤੇਂਗ ਕਾਊਂਟੀ ਵਿਚ ਵੁਸ਼ੋ ਸ਼ਹਿਰ ਕੋਲ ਦੁਰਘਟਨਾ ਗ੍ਰਸਤ ਹੋ ਗਿਆ। ਹਾਦਸੇ ਤੋਂ ਬਾਅਦ ਪਹਾੜੀ ਇਲਾਕੇ ਵਿਚ ਅੱਗ ਲੱਗ ਗਈ। ਅਜੇ ਤੱਕ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਹਾਦਸਾ ਕਿਉਂ ਵਾਪਰਿਆ। ਹਵਾਈ ਮੰਤਾਰਲੇ ਨਾਲ ਸੰਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦਾ ਉਤਰਨ ਤੋਂ 43 ਮਿੰਟ ਪਹਿਲਾਂ ਸੰਪਰਕ ਟੁੱਟ ਗਿਆ ਸੀ। ਇਸ ਦੌਰਾਨ ਹਾਦਸੇ ਨਾਲ ਸੰਬੰਧਿਤ ਕੁਝ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿਚ ਜਹਾਜ਼ ਨੂੰ ਡਿੱਗਦੇ ਅਤੇ ਬਾਅਦ ਵਿਚ ਇਲਾਕੇ ਵਿਚ ਉੱਠਦੇ ਧੂੰਏਂ ਨੂੰ ਦੇਖਿਆ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਜਹਾਜ਼ ‘ਚ ਸਵਾਰ 132 ਲੋਕਾਂ ਵਿਚ 9 ਸਟਾਫ ਮੈਂਬਰ ਸਨ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤੁਰੰਤ ਆਦੇਸ਼ ਜਾਰੀ ਕਰਦੇ ਹੋਏ ਬਚਾਅ ਕਾਰਜ ਸ਼ੁਰੂ ਕਰਨ ਲਈ ਕਿਹਾ ਹੈ ਅਤੇ ਬਚਾਅ ਕਰਮੀਆਂ ਨੂੰ ਤੁਰੰਤ ਘਟਨਾ ਸਥਾਨ ਲਈ ਰਵਾਨਾ ਕਰ ਦਿੱਤਾ ਗਿਆ।
