RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਉੱਤਰਾਖੰਡ: 19 ਸਾਲਾ ਕੁੜੀ ਦੇ ਕਤਲ ਦੇ ਮਾਮਲੇ ‘ਚ ਭਾਜਪਾ ਆਗੂ ਦਾ ਮੁੰਡਾ ਗ੍ਰਿਫ਼ਤਾਰ

ਉੱਤਰਾਖੰਡ: 19 ਸਾਲਾ ਕੁੜੀ ਦੇ ਕਤਲ ਦੇ ਮਾਮਲੇ 'ਚ ਭਾਜਪਾ ਆਗੂ ਦਾ ਮੁੰਡਾ ਗ੍ਰਿਫ਼ਤਾਰ

Jass Grewal by Jass Grewal
September 25, 2022
in ਦੇਸ਼
Reading Time: 1 min read
0 0
0

ਉੱਤਰਾਖੰਡ ਦੇ ਜ਼ਿਲ੍ਹੇ ਪੌੜੀ ਗੜਵਾਲ ਵਿੱਚ ਮੌਜੂਦ ਵੰਤਰਾ ਰਿਜ਼ੌਰਟ ਵਿੱਚ ਰਿਸੈਪਸਨਿਸਟ ਦਾ ਕਤਲ ਇਸ ਵੇਲੇ ਕਾਫੀ ਸੁਰਖ਼ੀਆਂ ਵਿੱਚ ਹੈ।

ਪੁਲਿਸ ਦਾ ਕਹਿਣਾ ਹੈ ਕਿ ਲਗਭਗ 19 ਸਾਲਾ ਕੁੜੀ ਦਾ ਕਤਲ ਰਿਜ਼ੌਰਟ ਸੰਚਾਲਕ ਅਤੇ ਭਾਜਪਾ ਨੇਤਾ ਅਤੇ ਸਾਬਕਾ ਰਾਜ ਮੰਤਰੀ ਵਿਨੋਦ ਆਰੀਆ ਦੇ ਬੇਟੇ ਪੁਲਕਿਤ ਆਰੀਆ, ਰਿਜ਼ੌਰਟ ਮੈਨੇਜਰ ਸੌਰਭ ਭਾਸਕਰ ਅਤੇ ਇੱਕ ਹੋਰ ਕਰਮਚਾਰੀ ਅੰਕਿਤ ਨੇ ਕੀਤਾ ਹੈ।

ਪੁਲਕਿਤ ਦਾ ਭਰਾ ਅੰਕਿਤ ਵੀ ਉਤਰਾਖੰਡ ਵਿੱਚ ਹੋਰ ਪਿੱਛੜੇ ਵਰਗ ਕਮਿਸ਼ਨ ਦਾ ਮੀਤ ਪ੍ਰਧਾਨ ਹੈ, ਹਾਲਾਂਕਿ, ਉਨ੍ਹਾਂ ਨੂੰ ਹੁਣ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਪੁਲਿਸ ਦੇ ਮੁਤਾਬਕ ਲੜਕੀ ਨੂੰ ‘ਅਨੈਤਿਕ ਕੰਮ’ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਅਤੇ ਜਦੋਂ ਉਸ ਨੇ ਇਸ ਬਾਰੇ ਦੂਜਿਆਂ ਨਾਲ ਗੱਲ ਕਰਨ ਦੀ ਧਮਕੀ ਦਿੱਤੀ ਤਾਂ ਉਸ ਦੀ ਹੱਤਿਆ ਕਰ ਦਿੱਤੀ ਗਈ।

ਸ਼ਨਿਚਰਵਾਰ ਨੂੰ ਉਸ ਦੀ ਲਾਸ਼ ਰਿਸ਼ੀਕੇਸ਼-ਹਰਿਦੁਆਰ ਮਾਰਗ ‘ਤੇ ਚੀਲਾ ਸ਼ਕਤੀ ਨਹਿਰ ਦੇ ਪਾਵਰ ਹਾਊਸ ਕੋਲੋਂ ਬਰਾਮਦ ਕੀਤੀ ਗਈ ਹੈ।

ਲੜਕੀ ਉਤਰਾਖੰਡ ਦੇ ਹੀ ਜਨਪਦ ਪੌੜੀ ਗੜ੍ਹਵਾਲ ਦੇ ਡੋਮ ਸ਼੍ਰੀਕੋਟ ਦੀ ਰਹਿਣ ਵਾਲੀ ਸੀ। ਉਹ ਰਿਸ਼ੀਕੇਸ਼ ਵਿੱਚ ਲਕਸ਼ਮਣ ਝੂਲਾ ਥਾਣੇ ਦੇ ਖੇਤਰ ਅਤੇ ਚੀਲਾ ਦੇ ਵਿਚਕਾਰ ਮੌਜੂਦ ਵੰਤਰਾ ਰਿਜ਼ੌਰਟ ਵਿੱਚ ਰਿਸੈਪਸ਼ਨਿਸਟ ਦੀ ਨੌਕਰੀ ਕਰ ਰਹੀ ਸੀ।

ਇਸ ਬਾਰੇ ਵਿੱਚ ਉਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਕਿਹਾ, ”ਵੰਤਰਾ ਰਿਜ਼ੌਰਟ ਲਕਸ਼ਮਣ ਝੂਲਾ ਥਾਣਾ ਖੇਤਰ ਅਤੇ ਚੀਲਾ ਦੇ ਵਿਚਕਾਰ ਸਥਿਤ ਹੈ। ਇਹ ਰਾਜਸਵ ਪੁਲਿਸ ਦਾ ਖੇਤਰ ਪੈਂਦਾ ਹੈ। 22 ਸਤੰਬਰ ਨੂੰ ਜਾਣਕਾਰੀ ਰੈਗੂਲਰ ਪੁਲਿਸ ਨੂੰ ਮਿਲੀ ਅਤੇ 24 ਘੰਟੇ ਦੇ ਅੰਦਰ ਇਸ ਹੱਤਿਆਕਾਂਡ ਦੇ ਸਾਰੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।”

ਕੀ ਹੈ ਪਰਿਵਾਰ ਦਾ ਇਲਜ਼ਾਮ?

ਮ੍ਰਿਤਕ ਲੜਕੀ ਦੇ ਪਿਤਾ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਬੇਟੀ ਵੰਤਰਾ ਰਿਜ਼ੌਰਟ ਤੋਂ ਗਾਇਬ ਹੈ।

ਉਨ੍ਹਾਂ ਨੇ ਮੀਡੀਆ ਨੂੰ ਕਿਹਾ, ”ਮੇਰੀ ਬੇਟੀ 28 ਅਗਸਤ ਨੂੰ ਵੰਤਰਾ ਰਿਜ਼ੌਰਟ ਵਿੱਚ ਰਿਸੈਪਸ਼ਨਿਸ਼ਟ ਦੀ ਨੌਕਰੀ ਕਰਨ ਲਈ ਆਈ ਸੀ। ਮੈਨੂੰ 19 ਸਤੰਬਰ ਨੂੰ ਪਤਾ ਲੱਗਿਆ ਕਿ ਮੇਰੀ ਬੇਟੀ ਲਾਪਤਾ ਹੈ। ਮੈਨੂੰ ਇਹ ਜਾਣਕਾਰੀ ਹੋਟਲ ਦੇ ਮਾਲਕ ਨੇ ਦਿੱਤੀ। ਨਾਲ ਹੀ ਕੁਝ ਹੋਰ ਲੜਕਿਆਂ ਨੇ ਵੀ ਮੈਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਬਾਅਦ ਸ਼ਾਮ ਨੂੰ ਹੀ ਮੈਂ ਇੱਥੇ ਆ ਗਿਆ।”

ਉਹ ਦੱਸਦੇ ਹਨ, ”ਅਸੀਂ ਆਪਣੀ ਬੇਟੀ ਦੇ ਲਾਪਤਾ ਹੋਣ ਦੀ ਰਿਪੋਰਟ ਰਾਜਸਵ ਪੁਲਿਸ ਨੂੰ ਦਿੱਤੀ, ਪਰ ਉਨ੍ਹਾਂ ਨੇ ਸਾਡੀ ਰਿਪੋਰਟ ਨਹੀਂ ਲਿਖੀ। ਸਾਨੂੰ ਉਹ ਹੋਟਲ ਮਾਲਕ ਦੇ ਪੱਖ ਵਿੱਚ ਲੱਗੇ।”

ਧਮਕੇਸ਼ਵਰ ਤਹਿਸੀਲ ਦਾ ਚਾਰਜ ਦੇਖ ਰਹੇ ਐੱਸਡੀਐੱਮ ਕੋਟਦੁਆਰ ਪ੍ਰਮੋਦ ਕੁਮਾਰ ਨੇ ਮੀਡੀਆ ਨੂੰ ਕਿਹਾ, ”ਮਾਮਲੇ ਨਾਲ ਸਬੰਧਿਤ ਸਾਰੇ ਮੋਬਾਇਲ ਨੰਬਰ ਸਰਵੀਲਾਂਸ ‘ਤੇ ਪਾਉਣ ਲਈ ਥਾਣੇ ਭੇਜੇ ਗਏ ਸਨ।”

ਉਨ੍ਹਾਂ ਨੇ ਕਿਹਾ,”ਉਨ੍ਹਾਂ ਦੀ ਕਾਲ ਡਿਟੇਲਜ਼ ਕੱਢਣ ਲਈ ਪੁਲਿਸ ਜ਼ਰੀਏ ਐੱਸਓਜੀ ਨਾਲ ਵੀ ਗੱਲ ਹੋ ਗਈ ਸੀ। ਜਿਵੇਂ ਹੀ ਮਾਮਲਾ ਗੰਭੀਰ ਹੋਇਆ ਤੁਰੰਤ ਡੀਐੱਮ ਨਾਲ ਗੱਲ ਕਰਕੇ ਇਸ ਮਾਮਲੇ ਨੂੰ ਰੈਗੂਲਰ ਪੁਲਿਸ ਨੂੰ ਟਰਾਂਸਫਰ ਕਰ ਦਿੱਤਾ।”

Previous Post

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਮਾਮਲੇ ‘ਚ ਫੌਜ ਦਾ ਇੱਕ ਮੁਲਾਜ਼ਮ ਗ੍ਰਿਫ਼ਤਾਰ, ਕੁੜੀ ਨੂੰ ਬਲੈਕਮੇਲ ਕਰਨ ਦਾ ਸ਼ੱਕ

Next Post

ਪਾਕਿਸਤਾਨ ਵਿੱਚ ਹੜ੍ਹਾਂ ਦੀ ਆਫ਼ਤ: ਪੈਸੇ ਲੈਕੇ ਵਡੇਰੀ ਉਮਰ ਦੇ ਬੰਦਿਆਂ ਨਾਲ ਧੀਆਂ ਤੋਰਨ ਲੱਗੇ ਕੁਝ ਲੋਕ

Next Post
ਪਾਕਿਸਤਾਨ ਵਿੱਚ ਹੜ੍ਹਾਂ ਦੀ ਆਫ਼ਤ: ਪੈਸੇ ਲੈਕੇ ਵਡੇਰੀ ਉਮਰ ਦੇ ਬੰਦਿਆਂ ਨਾਲ ਧੀਆਂ ਤੋਰਨ ਲੱਗੇ ਕੁਝ ਲੋਕ

ਪਾਕਿਸਤਾਨ ਵਿੱਚ ਹੜ੍ਹਾਂ ਦੀ ਆਫ਼ਤ: ਪੈਸੇ ਲੈਕੇ ਵਡੇਰੀ ਉਮਰ ਦੇ ਬੰਦਿਆਂ ਨਾਲ ਧੀਆਂ ਤੋਰਨ ਲੱਗੇ ਕੁਝ ਲੋਕ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers