RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਆਟਾ, ਪਨੀਰ ਤੇ ਦਹੀਂ ਅੱਜ ਤੋਂ ਮਹਿੰਗੇ |

Jass Grewal by Jass Grewal
July 18, 2022
in ਦੇਸ਼
Reading Time: 1 min read
0 0
0

ਗਾਹਕਾਂ ਨੂੰ ਸੋਮਵਾਰ ਤੋਂ ਕੁਝ ਚੀਜ਼ਾਂ ਖ਼ਰੀਦਣ ਲਈ ਵੱਧ ਪੈਸੇ ਦੇਣੇ ਹੋਣਗੇ, ਇਨ੍ਹਾਂ ਵਸਤੂਆਂ ‘ਚ ਪਹਿਲਾਂ ਤੋਂ ਪੈਕ ਕੀਤੀਆਂ ਤੇ ਲੇਬਲ ਲੱਗੀਆਂ ਖਾਣ-ਪੀਣ ਵਾਲੀਆਂ ਵਸਤੂਆਂ ਸ਼ਾਮਿਲ ਹਨ, ਜਿਨ੍ਹਾਂ ‘ਚ ਆਟਾ, ਪਨੀਰ ਤੇ ਦਹੀਂ ਆਦਿ ਹਨ | ਹੁਣ ਇਨ੍ਹਾਂ ‘ਤੇ 5 ਫ਼ੀਸਦੀ ਜੀ. ਐਸ. ਟੀ. ਦੇਣਾ ਪਵੇਗਾ | ਇਸ ਤੋਂ ਇਲਾਵਾ 5000 ਰੁਪਏ ਤੋਂ ਵੱਧ ਕਿਰਾਏ ਵਾਲੇ ਹਸਪਤਾਲ ਦੇ ਕਮਰਿਆਂ ‘ਤੇ ਵੀ 5 ਫ਼ੀਸਦੀ ਜੀ.ਐਸ.ਟੀ. ਦਾ ਭੁਗਤਾਨ ਕਰਨਾ ਪਵੇਗਾ | ਬੀਤੇ ਦਿਨੀਂ ਜੀ.ਐਸ.ਟੀ. ਕੌਂਸਲ ਦੀ ਮੀਟਿੰਗ ‘ਚ ਕੀਤੇ ਗਏ ਇਹ ਫ਼ੈਸਲੇ ਸੋਮਵਾਰ ਤੋਂ ਲਾਗੂ ਹੋਣਗੇ | ਇਸ ਤੋਂ ਇਲਾਵਾ 1000 ਰੁਪਏ ਪ੍ਰਤੀ ਦਿਨ ਤੱਕ ਦੇ ਕਿਰਾਏ ਵਾਲੇ ਹੋਟਲ ਦੇ ਕਮਰੇ, ਐਟਲਸਾਂ ਸਮੇਤ ਨਕਸ਼ਿਆਂ ਤੇ ਚਾਰਟਾਂ ਆਦਿ ‘ਤੇ 12 ਫ਼ੀਸਦੀ ਜੀ.ਐਸ.ਟੀ. ਲੱਗੇਗਾ | ਟੈਟ੍ਰਾ ਪੈਕ ‘ਤੇ ਵੀ 18 ਫ਼ੀਸਦੀ ਜੀ.ਐਸ.ਟੀ. ਲੱਗੇਗਾ | ਇਸ ਤੋਂ ਇਲਾਵਾ ਜੇ ਬੈਂਕ ਹੁਣ ਲੂਜ਼ ਜਾਂ ਕਿਤਾਬ ਦੇ ਰੂਪ ‘ਚ ਚੈੱਕ ਜਾਰੀ ਕਰਨਗੇ, ਤਾਂ ਇਸ ‘ਤੇ ਵੀ ਟੈਕਸ ਲੱਗੇਗਾ | ਪਿ੍ਟਿੰਗ, ਲਿਖਤੀ ਜਾਂ ਡਰਾਇੰਗ ਸਿਆਹੀ, ਕੱਟਣ ਵਾਲੇ ਬਲੇਡ, ਕਾਗਜ਼ ਦੇ ਚਾਕੂ ਅਤੇ ਪੈਨਸਿਲ ਸ਼ਾਪਨਰ, ਐਲ.ਈ.ਡੀ. ਲੈਂਪ, ਡਰਾਇੰਗ ਤੇ ਮਾਰਕਿੰਗ ਵਾਲੇ ਉਪਕਰਨਾਂ ‘ਤੇ ਵੀ ਟੈਕਸ 12 ਫ਼ੀਸਦੀ ਤੋਂ ਵੱਧ ਕੇ 18 ਫ਼ੀਸਦੀ ਹੋ ਜਾਵੇਗਾ | ਨਾਲ ਹੀ ਸੂਰਜੀ ਵਾਟਰ ਹੀਟਰ ‘ਤੇ ਹੁਣ 12 ਫ਼ੀਸਦੀ ਜੀ.ਐਸ.ਟੀ. ਲੱਗੇਗੀ, ਜੋ ਪਹਿਲਾਂ 5 ਫ਼ੀਸਦੀ ਸੀ | ਸੜਕਾਂ, ਪੁਲਾਂ, ਰੇਲਵੇ, ਮੈਟਰੋ, ਗੰਦੇ ਪਾਣੀ ਲਈ ਟਰੀਟਮੈਂਟ ਪਲਾਂਟ ਅਤੇ ਅੰਤਿਮ ਸੰਸਕਾਰ ਲਈ ਜਾਰੀ ਹੋਣ ਵਾਲੇ ਕੰਮ ਦੇ ਠੇਕਿਆਂ ‘ਤੇ ਵੀ ਹੁਣ 18 ਫ਼ੀਸਦੀ ਜੀ.ਐਸ.ਟੀ. ਲੱਗੇਗਾ, ਜੋ ਪਹਿਲਾਂ 12 ਫ਼ੀਸਦੀ ਸੀ | ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.), ਆਈ. ਆਰ. ਡੀ. ਏ. ਤੇ ਸੇਬੀ ਵਰਗੇ ਰੈਗੂਲੇਟਰਾਂ ਦੀਆਂ ਸੇਵਾਵਾਂ ਵੀ ਮਹਿੰਗਆਂ ਹੋ ਰਹੀਆਂ ਹਨ | ਹੁਣ ਇਹ ਏਜੰਸੀਆਂ ਆਪਣੀ ਸਰਵਿਸ ‘ਤੇ 18 ਫ਼ੀਸਦੀ ਟੈਕਸ ਲਗਾਉਣਗੀਆਂ | ਜੇਕਰ ਆਪਣੇ ਰਹਿਣ ਵਾਲੇ ਘਰ ਜਾਂ ਫਲੈਟ ਨੂੰ ਕਿਰਾਏ ‘ਤੇ ਚੜ੍ਹਾਉਂਦੀਆਂ ਹਨ ਤਾਂ ਉਹ ਬਿਜ਼ਨਸ ਸ਼੍ਰੇਣੀ ‘ਚ ਆਏਗਾ ਅਤੇ ਉਸ ‘ਤੇ 18 ਫ਼ੀਸਦੀ ਟੈਕਸ ਲੱਗੇਗਾ | ਬਾਇਓ-ਮੈਡੀਕਲ ਵੇਸਟ ਟ੍ਰੀਟਮੈਂਟ ਦੀ ਸੁਵਿਧਾ ਦੇਣ ਵਾਲਿਆਂ ‘ਤੇ 12 ਫ਼ੀਸਦੀ ਟੈਕਸ ਲੱਗੇਗਾ | ਰੋਜ਼ਾਨਾ 5000 ਰੁਪਏ ਵਾਲੇ ਹਸਪਤਾਲ ਦੇ ਕਮਰੇ, ਜੋ ਆਈ.ਸੀ.ਯੂ. ਦੀ ਸ਼੍ਰੇਣੀ ‘ਚ ਨਹੀਂ ਆਉਂਦੇ, ਉਨ੍ਹਾਂ ਕਮਰਿਆਂ ‘ਤੇ 5 ਫ਼ੀਸਦੀ ਜੀ.ਐਸ.ਟੀ. ਲੱਗੇਗਾ | ਇਸ ‘ਚ ਇਨਪੁਟ ਟੈਕਸ ਕ੍ਰੇਡਿਟ ਦਾ ਫਾਇਦਾ ਨਹੀਂ ਮਿਲੇਗਾ | ਕੋਈ ਵੀ ਇਲੈਕਟਿ੍ਕ ਵਾਹਨ, ਜਿਸ ‘ਚ ਬੈਟਰੀ ਪੈਕ ਲੱਗਾ ਹੈ ਜਾਂ ਨਹੀਂ, ਉਸ ‘ਤੇ 5 ਫ਼ੀਸਦੀ ਜੀ.ਐਸ.ਟੀ. ਲੱਗੇਗਾ |

Previous Post

ਸਿਮਰਨਜੀਤ ਮਾਨ ਅੱਜ ਐਮਪੀ ਵਜੋਂ ਚੁੱਕਣਗੇ ਸਹੁੰ |

Next Post

ਭਾਰਤ ਵਲੋਂ 200 ਕਰੋੜ ਕੋਵਿਡ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ |

Next Post
2 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ‘ਕੋਵੈਕਸੀਨ’ ਦੀ ਮਨਜ਼ੂਰੀ |

ਭਾਰਤ ਵਲੋਂ 200 ਕਰੋੜ ਕੋਵਿਡ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ |

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers