RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਅੱਜ ਤੋਂ ਖੁੱਲ੍ਹਣਗੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ

Jass Grewal by Jass Grewal
February 7, 2022
in ਪੰਜਾਬ
Reading Time: 1 min read
0 0
0

ਕੋਰੋਨਾ ਮਾਮਲਿਆਂ ‘ਚ ਕਮੀ ਆਉਣ ਤੋਂ ਬਾਅਦ ਪੰਜਾਬ ਗ੍ਰਹਿ ਮੰਤਰਾਲੇ ਵਲੋਂ ਕੋਰੋਨਾ ਪਾਬੰਦੀਆਂ ‘ਚ ਢਿੱਲ ਦੇਣ ਦਾ ਫ਼ੈਸਲਾ ਲਿਆ ਗਿਆ ਹੈ | ਸੂਬੇ ‘ਚ ਅੱਜ ਤੋਂ ਛੇਵੀਂ ਕਲਾਸ ਤੋਂ ਸਕੂਲ ਖੁੱਲ੍ਹਣਗੇ | ਹਾਲਾਂਕਿ, ਆਨਲਾਈਨ ਕਲਾਸਾਂ ਵੀ ਜਾਰੀ ਰਹਿਣਗੀਆਂ | ਸਾਰੇ ਸਕੂਲ ਪ੍ਰਬੰਧਕਾਂ ਨੂੰ 15 ਸਾਲ ਤੋਂ ਵੱਡੇ ਵਿਦਿਆਰਥੀਆਂ ਨੂੰ ਕੋਵਿਡ ਵੈਕਸੀਨੇਸ਼ਨ ਜ਼ਰੂਰੀ ਕਰਨ ਲਈ ਕਿਹਾ ਗਿਆ ਹੈ | ਇਸ ਦੇ ਨਾਲ ਹੀ ਸੂਬੇ ਵਿਚ ਅੰਦਰੂਨੀ (ਇੰਡੋਰ) ਸਥਾਨਾਂ ‘ਤੇ 500 ਲੋਕਾਂ ਦਾ ਇਕੱਠ ਕੀਤਾ ਜਾ ਸਕੇਗਾ ਅਤੇ ਬਾਹਰੀ ਅਤੇ ਖੁੱਲ੍ਹੀਆਂ ਥਾਵਾਂ ‘ਤੇ ਇਕ ਹਜ਼ਾਰ ਤੱਕ ਲੋਕਾਂ ਦਾ ਇਕੱਠ ਕੀਤਾ ਜਾ ਸਕੇਗਾ | ਅਜਿਹਾ ਇਕੱਠ ਕਰਨ ਲਈ ਇਕੱਠ ਵਾਲੀ ਜਗ੍ਹਾ ਦੀ ਸਮਰੱਥਾ ਜੁੜੇ ਹੋਏ ਲੋਕਾਂ ਤੋਂ ਦੁੱਗਣੀ ਹੋਣੀ ਚਾਹਦੀ ਹੈ | ਇਸ ਦੇ ਨਾਲ ਹੀ ਸੂਬੇ ਅੰਦਰ ਰੋਡ ਸ਼ੋਅ ਕਰਨ, ਪੈਦਲ ਯਾਤਰਾਵਾਂ, ਸਾਈਕਲ/ ਵਾਹਨ ਰੈਲੀਆਂ ਆਦਿ ‘ਤੇ ਰੋਕ ਜਾਰੀ ਰਹੇਗੀ | ਘਰੋ-ਘਰੀ ਜਾ ਕੇ ਪ੍ਰਚਾਰ ਕਰਨ ਲਈ 20 ਲੋਕਾਂ ਨੂੰ ਦਿੱਤੀ ਗਈ ਮਨਜ਼ੂਰੀ ਵੀ ਜਾਰੀ ਰਹੇਗੀ | ਇਸ ਤੋਂ ਇਲਾਵਾ ਯੂਨੀਵਰਸਿਟੀਆਂ, ਕਾਲਜ (ਮੈਡੀਕਲ ਅਤੇ ਨਰਸਿੰਗ ਕਾਲਜ), ਪੋਲੀਟੈਕਨਿਕਸ ਕਾਲਜ, ਆਈ. ਟੀ. ਆਈ., ਕੋਚਿੰਗ ਸੰਸਥਾਵਾਂ, ਲਾਇਬ੍ਰੇਰੀਆਂ, ਸਰਕਾਰੀ ਅਤੇ ਗੈਰ-ਸਰਕਾਰੀ ਸਿਖਲਾਈ ਕੇਂਦਰਾਂ ਨੂੰ ਅੱਜ ਤੋਂ ਖੁੱਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ | ਸਾਰੇ ਬਾਰ, ਮਾਲ, ਸਿਨੇਮਾ ਹਾਲ, ਮਲਟੀ ਕੰਪਲੈਕਸ, ਰੈਸਟੋਰੈਂਟ, ਸਪਾ, ਜਿੰਮ, ਸਪੋਰਟਸ ਕੰਪਲੈਕਸ, ਮਿਉਜ਼ੀਅਮ ਆਦਿ ਹੁਣ 75 ਫ਼ੀਸਦੀ ਸਮਰੱਥਾ ਨਾਲ ਖੁੱਲ ਸਕਣਗੇ | ਇਨ੍ਹਾਂ ਦੇ ਸਟਾਫ਼ ਨੂੰ ਟੀਕਾਕਰਨ ਦੀ ਖੁਰਾਕ ਜ਼ਰੂਰੀ ਹੋਵੇਗੀ | ਏ. ਸੀ. ਬੱਸਾਂ 50 ਫ਼ੀਸਦੀ ਸਮਰੱਥਾ ਨਾਲ ਚੱਲ ਸਕਣਗੀਆਂ | ਇਸ ਤੋਂ ਇਲਾਵਾ ਪੰਜਾਬ ‘ਚ ਦਾਖ਼ਲ ਹੋਣ ਲਈ ਹੁਣ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ ਤੇ 72 ਘੰਟੇ ਅੰਦਰ ਕੋਵਿਡ ਨੈਗੇਟਿਵ ਆਰ. ਟੀ. ਪੀ. ਸੀ. ਆਰ. ਰਿਪੋਰਟ ਹੋਣੀ ਜ਼ਰੂਰੀ ਹੈ |

Previous Post

CM ਚੰਨੀ ਦੇ ਭਾਣਜੇ ਹਨੀ ਨੇ ਮੰਨਿਆ ’10 ਕਰੋੜ ਉਸੇ ਦੇ ਹਨ’, ਈਡੀ ਦੀ ਪੁੱਛ-ਗਿੱਛ ‘ਚ ਹੋਇਆ ਖੁਲਾਸਾ |

Next Post

ਪੰਜਾਬ ਸਰਕਾਰ ਵੱਲੋਂ ਲਤਾ ਮੰਗੇਸ਼ਕਰ ਦੇ ਦਿਹਾਂਤ ‘ਤੇ 2 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ |

Next Post
ਪੰਜਾਬ ਸਰਕਾਰ ਵੱਲੋਂ ਲਤਾ ਮੰਗੇਸ਼ਕਰ ਦੇ ਦਿਹਾਂਤ ‘ਤੇ 2 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ |

ਪੰਜਾਬ ਸਰਕਾਰ ਵੱਲੋਂ ਲਤਾ ਮੰਗੇਸ਼ਕਰ ਦੇ ਦਿਹਾਂਤ ‘ਤੇ 2 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ |

Recent News

  • ਟਰੱਕ ਨਾਲ ਟੱਕਰ ਤੋਂ ਬਾਅਦ ਬੱਸ ਨੂੰ ਲੱਗੀ ਅੱਗ, ਜ਼ਿੰਦਾ ਸੜ੍ਹ ਗਏ 13 ਯਾਤਰੀ
  • ਰਵਨੀਤ ਸਿੰਘ ‌ਬਿੱਟੂ ਨੇ ਰਾਜਾ ਵੜਿੰਗ ’ਤੇ ਚੁੱਕੇ ਸਵਾਲ
  • ਮੈਂ ਗਗਨਦੀਪ ਦੇ ਪਰਿਵਾਰ ਦੀ ਇੱਛਾ ਦੇ ਨਾਲ ਹਾਂ ਖੜ੍ਹਾ- ਰਾਜਾ ਵੜਿੰਗ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers