ਹਾਲ ਹੀ ਵਿਚ ਇਕ ਵੀਡੀਓ ਸਾਹਮਣੇ ਆਈ ਸੀ ਜਿਸ ਵਿਚ ਅੰਮ੍ਰਿਤਪਾਲ ਸਿੰਘ ਅਤੇ ਉਸਦਾ ਸਾਥੀ ਇਕ ਜੁਗਾੜੂ ਰੇਹੜੀ ‘ਤੇ ਬੈਠ ਕੇ ਜਾਂਦਾ ਵਿਖਾਈ ਦਿੱਤਾ ਸੀ। ਇਸ ਜੁਗਾੜੂ ਰੇਹੜੀ ਦਾ ਡਰਾਈਵਰ ਹੁਣ ਸਾਹਮਣੇ ਆ ਚੁੱਕਾ ਹੈ। ਬਿਆਨ ਜਾਰੀ ਕਰਦੇ ਹੋਏ ਡਰਾਈਵਰ ਨੇ ਦੱਸਿਆ ਹੈ ਕਿ ਦੋ ਲੜਕਿਆਂ ਨੇ ਉਸ ਨੂੰ ਰੋਕ ਕੇ ਪੰਚਰ ਵਾਲੀ ਦੁਕਾਨ ਤੱਕ ਛੱਡਣ ਲਈ ਲਿਫਟ ਮੰਗੀ ਸੀ। ਉਨ੍ਹਾਂ ਦੀ ਬਾਈਕ ਵੀ ਆਪਣੀ ਰੇਹੜੀ ’ਤੇ ਰੱਖ ਕੇ ਮੇਹਤਪੁਰ ਪੰਚਰ ਵਾਲੀ ਦੁਕਾਨ ’ਤੇ ਛੱਡ ਕੇ ਉਹ ਨਿਕਲ ਗਿਆ ਸੀ।
ਡਰਾਈਵਰ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਸਦੀ ਰੇਹੜੀ ’ਤੇ ਅੰਮ੍ਰਿਤਪਾਲ ਬੈਠਿਆ ਹੈ। ਜਦੋ ਤਸਵੀਰ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਹ ਅੰਮ੍ਰਿਤਪਾਲ ਸੀ। ਡਰਾਈਵਰ ਨੇ ਦੱਸਿਆ ਕਿ ਉਸ ਨੂੰ ਪੰਚਰ ਵਾਲੀ ਦੁਕਾਨ ’ਤੇ ਛੱਡਣ ਤੋਂ ਬਾਅਦ ਉਸ ਨੂੰ 100 ਰੁਪਏ ਦਿੱਤੇ ਗਏ ਸੀ।
